02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੰਛੀਆਂ ਬਾਰੇ ਰੌਚਕ ਜਾਣਕਾਰੀ

ਅਜੀਤ ਡੈਸਕ 25-07-2026


1. ਚਮਗਿੱਦੜ ਹੀ ਇਕ ਅਜਿਹਾ ਪੰਛੀ ਹੈ ਜੋ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦਾ ਹੈ।
2. ਘਰਾਂ ਵਿਚ ਪਾਈ ਜਾਣ ਵਾਲੀ ਚਿੜੀ ਨੂੰ ਗੁਰੱਈਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
3. ਤੋਤਾ ਆਪਣੇ ਗਲੇ ਦੇ ਵਿਸ਼ੇਸ਼ ਅੰਗ ਸਿਰਿੰਕਸ ਕਰਕੇ ਹੀ ਮਨੁੱਖ ਦੁਆਰਾ ਬੋਲੇ ਸ਼ਬਦਾਂ ਨੂੰ ਦੁਹਰਾ ਸਕਦਾ ਹੈ।
4. ਕਾਂ ਕਬੀਲੇ ਦੀ ਤਰ੍ਹਾਂ ਇਕੱਠੇ ਰਹਿਣਾ ਪਸੰਦ ਕਰਦੇ ਹਨ।
5. ਬਾਜ 1.6 ਕਿਲੋਮੀਟਰ ਦੀ ਉਚਾਈ ਤੋਂ ਵੀ ਧਰਤੀ ਉਤੇ ਛੋਟੇ ਜੀਵਾਂ ਨੂੰ ਸਾਫ਼-ਸਾਫ਼ ਦੇਖਣ ਦਾ ਹੁਨਰ ਰੱਖਦਾ ਹੈ।
6. ਧਰਤੀ ਉਤੇ ਪਾਇਆ ਜਾਣ ਵਾਲਾ ਸਭ ਤੋਂ ਵੱਡਾ ਅਤੇ ਭਾਰੀ ਪੰਛੀ ਸ਼ੁਤਰਮੁਰਗ ਹੈ।
7. ਕਬੂਤਰਾਂ ਵਿਚ ਰਸਤਾ ਖੋਜਣ ਦੀ ਅਦਭੁੱਤ ਸ਼ਕਤੀ ਹੁੰਦੀ ਹੈ, ਇਸ ਕਰਕੇ ਪੁਰਾਣੇ ਸਮਿਆਂ ਵਿਚ ਇਨ੍ਹਾਂ ਨੂੰ ਸੰਦੇਸ਼ ਪਹੁੰਚਾਉਣ ਲਈ ਵਰਤਿਆ ਜਾਂਦਾ ਸੀ।
8. ਕੋਇਲ ਦੀ ਆਵਾਜ਼ ਬਹੁਤ ਤਿੱਖੀ ਅਤੇ ਮਿੱਠੀ ਹੁੰਦੀ ਹੈ, ਇਸ ਕਰਕੇ ਇਸ ਨੂੰ ਕੋਕਿਲਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
9. ਮੋਰ ਦੇ ਖੰਭ ਲੰਮੇ ਜਦੋਂਕਿ ਮੋਰਨੀ ਦੇ ਖੰਭ ਛੋਟੇ ਹੁੰਦੇ ਹਨ।
10. ਉੱਲੂ ਆਪਣੀ ਗਰਦਨ ਨੂੰ 270 ਡਿਗਰੀ ਤੱਕ ਘੁਮਾ ਸਕਦਾ ਹੈ।
-ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਤਹਿ ਅਤੇ ਜ਼ਿਲ੍ਹਾ ਬਠਿੰਡਾ।
ਮੋਬਾਈਲ : 70873-67969

ਪਿਛਲੀ ਖ਼ਬਰ ਬਾਲ ਗੀਤ ਜਲ ਹੀ ਜੀਵਨ ਅਗਲੀ ਖ਼ਬਰ ਗਲੀ ਦੇ ਕੁੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।