04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕੀ ਤੁਸੀਂ ਜਾਣਦੇ ਹੋ?

ਅਜੀਤ ਡੈਸਕ 18-07-2026


* ਇਕ ਏਕੜ ਜ਼ਮੀਨ ਵਿਚ 10 ਲੱਖ ਗੰਡੋਏ ਹੋ ਸਕਦੇ ਹਨ।
* ਗੰਡੋਏ ਵਰਗੇ ਅਤੇ ਨਿਮਾਣੇ ਜੀਵ ਦੀਆਂ ਦੁਨੀਆ ਵਿਚ 2000 ਤੋਂ ਵੱਧ ਕਿਸਮਾਂ ਮਿਲਦੀਆਂ ਹਨ।
* ਜੰਮਦੇ ਬੱਚਿਆਂ ਦੇ ਗੋਡੇਇਆਂ ਦੀਆਂ ਚੱਪਣੀਆਂ ਨਹੀਂ ਹੁੰਦੀਆਂ।
* ਜੀਭ ਸਰੀਰ ਦਾ ਸਭ ਤੋਂ ਤਾਕਤਵਰ ਪੱਠਾ ਹੁੰਦਾ ਹੈ।
* ਔਰਤਾਂ ਆਦਮੀਆਂ ਨਾਲੋਂ ਤਕਰੀਬਨ ਦੁੱਗਣੀ ਵਾਰ ਅੱਖਾਂ ਝਪਕਾਉਂਦੀਆਂ ਹਨ।
* ਹਾਥੀ ਇਕ ਇਹੋ ਜਿਹਾ ਜਾਨਵਰ ਹੈ ਜਿਹੜਾ ਕੁੱਦ ਨਹੀਂ ਸਕਦਾ।
* ਇਤਿਹਾਸ ਦੀ ਸਭ ਤੋਂ ਛੋਟੀ ਲੜਾਈ ਇੰਗਲੈਂਡ ਅਤੇ ਦੱਖਣੀ ਅਫਰੀਕੀ ਦੇਸ਼ ਜਾਂਜੀਬਾਰ ਵਿਚਕਾਰ ਹੋਈ ਸੀ।
* ਉੱਲੂ ਦੀ ਨਿਗਾਹ ਮਨੁੱਖ ਨਾਲੋਂ 7 ਗੁਣਾਂ ਤੇਜ਼ ਹੁੰਦੀ ਹੈ। ਰਾਤ ਨੂੰ ਉਡਦੇ ਸਮੇਂ ਉੱਲੂ 22 ਕਿਲੋਮੀਟਰ ਦੀ ਦੂਰੀ ਤੱਕ ਆਪਣਾ ਸ਼ਿਕਾਰ ਲੱਭ ਸਕਦਾ ਹੈ।
* ਘੋੜਾ ਖੜ੍ਹਾ ਹੋ ਕੇ ਹੀ ਸੌਂਦਾ ਹੈ।
* ਚੀਤਾ ਸਭ ਜਾਨਵਰਾਂ ਤੋਂ ਤੇਜ਼ ਦੌੜਦਾ ਹੈ।
* ਪੰਜਾਬ ਰਾਜ ਦਾ ਜੰਗਲੀ ਜਾਨਵਰ ਕਾਲਾ ਹਿਰਨ ਹੈ।
* ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਜਾਨਵਰ ਹੈ।
* ਪੰਜਾਬ ਦਾ ਰਾਜ ਦਰੱਖਤ ਟਾਹਲੀ ਹੈ। * ਪੰਜਾਬ ਦਾ ਰਾਜ ਪੰਛੀ ਬਾਜ ਹੈ।
-ਪਿੰਡ ਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 62841-45349

ਪਿਛਲੀ ਖ਼ਬਰ ਆਈ.ਪੀ.ਐਸ. ਬਾਰੇ ਜਾਣਕਾਰੀ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।