02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬੱਚਿਓ ਕਿਹੋ ਜਿਹਾ ਹੈ ਸੂਰਜੀ ਪਰਿਵਾਰ

ਅਜੀਤ ਡੈਸਕ 19-07-2026

ਪਿਆਰੇ ਬੱਚਿਓ, ਸੂਰਜ ਅੱਗ ਦਾ ਗੋਲਾ ਹੋਣ ਕਾਰਨ ਤਾਪ ਅਤੇ ਪ੍ਰਕਾਸ਼ ਪੈਦਾ ਕਰਦਾ ਹੈ। ਇਹ 6000 ਡਿਗਰੀ ਸੈਲਸੀਅਸ ਹੈ। ਇਹ ਹਾਈਡ੍ਰੋਜਨ ਅਤੇ ਹੀਲੀਅਮ ਗੈਸਾਂ ਦਾ ਭੰਡਾਰ ਹੈ। ਸੂਰਜ ਦੀ ਉਮਰ 4.6 ਅਰਬ ਸਾਲ ਹੈ। ਆਓ, ਸੂਰਜ ਪਰਿਵਾਰ ਦੇ ਅੱਠ ਗ੍ਰਹਿਆਂ ਬਾਰੇ ਜਾਣਦੇ ਹਾਂ।
ਬੁੱਧ ਸੂਰਜ ਪਰਿਵਾਰ ਦਾ ਪਹਿਲਾ ਤੇ ਛੋਟਾ ਗ੍ਰਹਿ ਹੈ। ਇਹ ਸੂਰਜ ਤੋਂ 58 ਲੱਖ ਕਿਲੋਮੀਟਰ ਦੂਰ ਹੈ। ਇਸ ਦਾ ਕੋਈ ਉਪਗ੍ਰਹਿ ਨਹੀਂ ਹੈ।
ਸ਼ੁਕਰ ਧਰਤੀ ਦਾ ਗੁਆਂਢੀ ਅਤੇ ਦੂਜਾ ਗ੍ਰਹਿ ਹੈ, ਇਹ ਸਭ ਤੋਂ ਗਰਮ ਅਤੇ ਚਮਕੀਲਾ ਗ੍ਰਹਿ ਹੈ, ਇਹ ਸੂਰਜ ਤੋਂ 10 ਕਰੋੜ 38 ਲੱਖ ਕਿਲੋਮੀਟਰ ਦੂਰ ਹੈ ਤੇ ਇਸ ਦਾ ਕੋਈ ਉਪ ਗ੍ਰਹਿ ਨਹੀਂ।
ਧਰਤੀ, ਸੂਰਜ ਪਰਿਵਾਰ ਦਾ ਤੀਜਾ ਗ੍ਰਹਿ ਹੈ। ਇਸ ਉਤੇ ਪਾਣੀ, ਹਵਾ ਅਤੇ ਉਜ਼ੋਨ ਆਦਿ ਦਾ ਗਿਲਾਫ਼ ਬਣਿਆ ਹੈ, ਜਿਸ ਕਰਕੇ ਇਸ ਉਤੇ ਜੀਵਨ ਸੰਭਵ ਹੈ। ਇਹ ਸੂਰਜ ਤੋਂ 15 ਕਰੋੜ ਕਿਲੋਮੀਟਰ ਦੂਰ ਹੈ। ਸੂਰਜ ਦੀ ਰੌਸ਼ਨੀ ਧਰਤੀ ਉਤੇ 8 ਮਿੰਟਾਂ ਵਿਚ ਪਹੁੰਚਦੀ ਹੈ।
ਮੰਗਲ ਚੌਥਾ ਗ੍ਰਹਿ ਹੈ ਅਤੇ ਹਲਕਾ ਲਾਲ ਹੋਣ ਕਾਰਨ ਇਸ ਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ। ਇਸ ਦੇ ਦੋ ਕੁਦਰਤੀ ਉਪ-ਗ੍ਰਹਿ ਹਨ। ਭਾਰਤੀ ਪੁਲਾੜ ਮੰਗਲਯਾਨ ਖੋਜ ਸੰਗਠਨ (ਇਸਰੋ) ਨੇ ਭਾਰਤ ਦਾ ਪਹਿਲਾ ਮੰਗਲ ਆਰਬਿਟਰ ਮਿਸ਼ਨ 'ਮੰਗਲਯਾਨ' 5 ਨਵੰਬਰ, 2013 ਨੂੰ ਭੇਜਿਆ ਸੀ।
ਬ੍ਰਹਿਸਪਤੀ ਸੂਰਜ ਪਰਿਵਾਰ ਦਾ ਪੰਜਵਾਂ ਤੇ ਸਭ ਤੋਂ ਵੱਡਾ ਗ੍ਰਹਿ ਹੈ। ਇਹ ਆਪਣੀ ਧੁਰੀ 'ਤੇ ਬਹੁਤ ਤੇਜ਼ ਘੁੰਮਦਾ ਹੈ। ਇਹ ਗ੍ਰਹਿ ਏਨਾ ਵੱਡਾ ਹੈ ਕਿ ਇਸ ਵਿਚ 1300 ਧਰਤੀਆਂ ਸਮਾ ਸਕਦੀਆਂ ਹਨ। ਇਸ ਦੇ 63 ਉਪ-ਗ੍ਰਹਿ ਹਨ।
ਸ਼ਨੀ ਛੇਵਾਂ ਗ੍ਰਹਿ ਹੈ, ਇਹ ਹਲਕਾ ਪੀਲਾ ਪ੍ਰਤੀਤ ਹੁੰਦਾ ਹੈ। ਇਸ ਗ੍ਰਹਿ ਦੁਆਲੇ ਖੂਬਸੂਰਤ ਚੱਕਰ ਇਸ ਦੀ ਵਿਲੱਖਣਤਾ ਪਹਿਚਾਣ ਬਣਾਉਂਦੇ ਹਨ, ਇਨ੍ਹਾਂ ਚੱਕਰਾਂ ਨੂੰ ਛੋਟੀ ਦੂਰਬੀਨ ਨਾਲ ਦੇਖਿਆ ਜਾ ਸਕਦਾ ਹੈ, ਇਸ ਦੇ 47 ਉਪਗ੍ਰਹਿ ਹਨ।
ਯੂਰੇਨਸ ਸੱਤਵਾਂ ਗ੍ਰਹਿ ਹੈ ਇਹ ਸੂਰਜ ਦੀ ਪਰਿਕਰਮਾ ਪੂਰਬ ਤੋਂ ਪੱਛਮ ਵੱਲ ਕਰਦਾ ਹੈ। ਇਸ ਨੂੰ ਵੱਡੀ ਦੂਰਬੀਨ ਨਾਲ ਦੇਖਿਆ ਜਾ ਸਕਦਾ ਹੈ, ਇਸ ਦੇ 27 ਉਪਗ੍ਰਹਿ ਹਨ।
ਅੱਠਵਾਂ ਗ੍ਰਹਿ ਨੈਪਚੂਨ ਹੈ। ਇਹ ਸੂਰਜ ਦੀ ਪਰਿਕਰਮਾ 165 ਸਾਲਾਂ ਵਿਚ ਪੂਰੀ ਕਰਦਾ ਹੈ।
-ਸਰਕਾਰੀ ਮਿਡਲ ਸਕੂਲ, ਧਰਮ ਸਿੰਘ ਵਾਲਾ, ਬਲਾਕ ਧਰਮਕੋਟ-2, ਜ਼ਿਲ੍ਹਾ ਮੋਗਾ-142043
ਮੋਬਾਈਲ : 98555-40392

ਪਿਛਲੀ ਖ਼ਬਰ 19-07-26 ਅਗਲੀ ਖ਼ਬਰ ਅਜੀਤ' ਖ਼ਬਰਾਂ, 19 ਜੁਲਾਈ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।