02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਾਲ ਗੀਤ ਆ ਗਈਆਂ ਰੌਣਕਾਂ * ਰਮੇਸ਼ ਬੰਗਾ ਚੋਹਲਾ

ਅਜੀਤ ਡੈਸਕ 11-07-2026

ਖੁੱਲ੍ਹ ਗਏ ਸਕੂਲ ਮੁੜ ਆ ਗਈਆਂ ਰੌਣਕਾਂ,
ਇਮਾਰਤਾਂ 'ਚ ਛਾ ਗਈਆਂ ਰੌਣਕਾਂ,
ਕੋਈ ਗਿਆ ਨਾਨਕੇ ਤੇ ਕੋਈ ਭੂਆ ਕੋਲ ਸੀ,
ਇਕ ਦੂਜੇ ਨਾਲ ਭੇਤ ਰਹੇ ਸਭ ਖੋਲ੍ਹ ਸੀ,
ਮਾਮੇ ਮਾਸੀਆਂ ਦੇ ਫੇਰਾ ਪਾ ਗਈਆਂ ਰੌਣਕਾਂ,
ਖੁੱਲ੍ਹ ਗਏ ਸਕੂਲ...।
ਕਈਆਂ ਘਰ ਬੈਠ ਕੇ ਬਿਤਾਈਆਂ ਖੂਬ ਛੁੱਟੀਆਂ,
ਘੁੰਮ ਫਿਰ ਯਾਰਾਂ ਨਾਲ ਮੌਜਾਂ ਬਹੁਤ ਲੁੱਟੀਆਂ,
ਕੀਮਤੀ ਕਈ ਪਲਾਂ ਨੂੰ ਗਵਾ ਗਈਆਂ ਰੌਣਕਾਂ,
ਖੁੱਲ੍ਹ ਗਏ...।
ਕੈਂਪਾਂ ਵਿਚ ਜਾ ਕੇ ਕਈਆਂ ਨਵਾਂ ਕੁਝ ਸਿੱਖਿਆ,
ਨਵਿਆਂ ਢੰਗਾਂ ਦੇ ਨਾਲ ਪੜ੍ਹਿਆ ਤੇ ਲਿਖਿਆ,
ਮੌਕਿਆਂ ਦਾ ਲਾਭ ਵੀ ਉਠਾ ਗਈਆਂ ਰੌਣਕਾਂ
ਖੁੱਲ੍ਹ ਗਏ...।
ਬੱਚਿਆਂ ਦੇ ਆਉਣ ਨਾਲ ਮਹਿਕ ਪਏ ਸਕੂਲ ਨੇ,
ਹੋਏ ਜੋ ਬੇਜਾਨ ਉਹ ਸਹਿਕ ਪਏ ਸਕੂਲ ਨੇ,
'ਚੋਹਲੇ' ਕੋਲ ਗੀਤ ਲਿਖਾ ਗਈਆਂ ਰੌਣਕਾਂ,
ਖੁੱਲ੍ਹ ਗਏ...।
-1348/17/1, ਗਲੀ ਨੰ: 8, ਹੈਬੋਵਾਲ ਖੁਰਦ (ਲੁਧਿਆਣਾ)। ਮੋਬਾ. : 94631-92719

ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਗਲੀ ਖ਼ਬਰ ਰੁੱਖਾਂ ਦੇ ਸੁਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।