02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਡਰੋਨ ਕੀ ਹੈ ਅਤੇ ਕਿਵੇਂ ਕੰਮ ਕਰਦਾ ਹੈ?

ਅਜੀਤ ਡੈਸਕ 11-07-2026

ਡਰੋਨ ਮਨੁੱਖ ਹਵਾਈ ਵਾਹਨ ਹੈ ਜਿਸ ਨੂੰ ਮਨੁੱਖੀ ਆਪਰੇਟਰਾਂ ਵਲੋਂ ਹੱਥ ਵਿਚ ਫੜਨ ਵਾਲੇ ਕੰਟਰੋਲਰ ਜਾਂ ਸਮਾਰਟਫੋਨਾਂ ਦੀ ਵਰਤੋਂ ਕਰਕੇ ਦੂਰ ਤੋਂ ਨਿਯੰਤਰਿਤ ਕੀਤਾ ਜਾਂਦਾ ਜਾਂ ਇਹ ਔਨਬੋਰਡ ਕੰਪਿਊਟਰਾਂ, ਸਾਫਟਵੇਅਰ ਨਿਯੰਤਰਿਤ ਉਡਾਣ ਯੋਜਨਾਵਾਂ, ਸੈਂਸਰਾਂ ਅਤੇ ਜੀਪੀਐਸ ਦੀ ਵਰਤੋਂ ਕਰਕੇ ਖੁਦਮੁਖਤਿਆਰੀ ਨਾਲ ਉਡਾਣ ਭਰਦਾ ਹੈ। ਡਰੋਨ ਤਕਨਾਲੋਜੀ ਦਾ ਮੁੱਢ 1913 ਦੇ ਵਿਚ ਬੱਝਾ ਜਦੋਂ ਅਮਰੀਕੀ ਖੋਜੀਆਂ ਐਲਮਰ ਅਤੇ ਲਾਰੈਂਸ ਨੇ ਪਹਿਲਾ ਜਾਇਰੋਸਟੈਬਲਾਈਜ਼ਰ ਨਾਂਅ ਦਾ ਡਰੋਨ ਬਣਾਇਆ। 1917 ਵਿਚ ਬ੍ਰਿਟਿਸ਼ ਇੰਜੀਨੀਅਰ ਡਾ. ਆਰਚੀਬਲਾਡ ਲੋਅ ਨੇ ਏਰੀਅਲ ਟਾਰਗੇਟ ਪਹਿਲਾ ਪਾਇਲਟ ਰਹਿਤ ਰੈਡਿਓ-ਨਿਯੰਤਰਿਤ ਜਹਾਜ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। 1935 ਦੇ ਵਿਚ ਬ੍ਰਿਟਿਸ਼ ਰਾਇਲ ਨੇਵੀ ਨੇ ਡੀ ਹੈਵਿਲੈਂਡ ਕਵੀਨ ਬੀ ਰਾਹੀਂ ਡਰੋਨ ਤਕਨੋਲੋਜੀ ਵਿਚ ਆਪਣਾ ਖਾਤਾ ਖੋਲ੍ਹਿਆ। ਇਹ ਇਕ ਰਿਮੋਟ-ਨਿਯੰਤਰਿਤ ਨਿਸ਼ਾਨਾ ਜਹਾਜ਼ ਸੀ ਜੋ ਤੋਪਾਂ ਦੀ ਸਿਖਲਾਈ ਦੇ ਲਈ ਵਰਤਿਆ ਜਾਂਦਾ ਸੀ। ਏਅਰੋਸਪੇਸ ਇੰਜੀਨੀਅਰ ਅਬ੍ਰਾਹਮ ਕਰੀਮ ਨੂੰ ਉਨ੍ਹਾਂ ਦੇ ਡਰੋਨ ਤਕਨਾਲੋਜੀ ਦੇ ਵਿਚ ਪਾਏ ਗਏ ਯੋਗਦਾਨ ਕਰਕੇ ਆਧੁਨਿਕ ਡਰੋਨਾਂ ਦਾ ਪਿਤਾ ਕਿਹਾ ਜਾਂਦਾ ਹੈ। 1970 ਦੇ ਦਹਾਕੇ ਦੇ ਅਖੀਰ ਵਿਚ ਉਨ੍ਹਾਂ ਵਲੋਂ ਅਲਬਾਟ੍ਰੋਸ ਨਾਂਅ ਦਾ ਇਕ ਖੁਦ ਉਡਾਣ ਭਰਨ ਵਾਲਾ ਅਤੇ ਲੰਮੇ ਸਮੇਂ ਤੱਕ ਚਲਣ ਵਾਲਾ ਜਹਾਜ਼ ਬਣਾਇਆ ਗਿਆ ਜਿਸ ਨੇ ਆਧੁਨਿਕ ਅਤੇ ਵਪਾਰਕ ਡਰੋਨਾਂ ਦੇ ਲਈ ਰਾਹ ਪੱਧਰਾ ਕੀਤਾ। ਡਰੋਨ ਕਿਵੇਂ ਕੰਮ ਕਰਦਾ ਹੈ ਜਾਨਣ ਤੋਂ ਪਹਿਲਾਂ ਡਰੋਨ ਦੇ ਮੁੱਖ ਭਾਗਾਂ ਨੂੰ ਜਾਨਣਾ ਜ਼ਰੂਰੀ ਹੈ। ਫਲਾਈਟ ਕੰਟਰੋਲਰ ਜਿਸ ਨੂੰ ਡਰੋਨ ਦਾ ਦਿਮਾਗ ਮੰਨਿਆ ਜਾਂਦਾ ਹੈ ਇਕ ਮਾਈਕ੍ਰੋ ਕੰਪਿਊਟਰ ਹੈ, ਜੋ ਪਾਇਲਟ ਕਮਾਂਡਾਂ ਅਤੇ ਸੈਂਸ਼ਰ ਡਾਟਾ ਨੂੰ ਪ੍ਰੋਸੈਸ ਕਰਦਾ ਹੈ ਤਾਂ ਕਿ ਮੋਟਰਾਂ ਨੂੰ ਇਹ ਦੱਸਿਆ ਜਾ ਸਕੇ ਕਿ ਕਿੰਨੀ ਤੇਜ਼ੀ ਦੇ ਨਾਲ ਘੁੰਮਣਾ ਹੈ। ਡਰੋਨ ਇਨਰਸ਼ੀਅਲ ਮਾਪ ਯੂਨਿਟ 'ਤੇ ਨਿਰਭਰ ਕਰਦੇ ਹਨ, ਜਿਸ ਦੇ ਵਿਚ ਝੁਕਾਅ ਨੂੰ ਟਰੈਕ ਕਰਨ ਦੇ ਲਈ ਇਕ ਜਾਇਰੋਸਕੋਪ, ਪ੍ਰਵੇਗ ਦੇ ਲਈ ਇਕ ਐਕਸਲੇਰੋਮੀਟਰ, ਉਚਾਈ ਦੇ ਲਈ ਇਕ ਬੈਰੋਮੀਟਰ ਅਤੇ ਸਥਿਰ ਹੋਵਰਿੰਗ ਅਤੇ ਨੈਵੀਗੇਸ਼ਨ ਦੇ ਲਈ ਇਕ ਜੀਪੀਐਸ ਲਗਾ ਹੁੰਦਾ ਹੈ। ਇਲੈਕਟ੍ਰਾਨਿਕ ਸਪੀਡ ਕੰਟਰੋਲਰ ਫਲਾਈਟ ਕੰਟਰੋਲਰ ਅਤੇ ਮੋਟਰਾਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ ਅਤੇ ਹਰੇਕ ਪ੍ਰੋਪੈਲਰ ਨੂੰ ਸਹੀ ਗਤੀ ਤੇ ਘੁੰਮਾਉਣ ਦੇ ਲਈ ਲੋੜੀਂਦੀ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਦੀਆਂ ਉੱਚ ਪ੍ਰਦਰਸ਼ਨ ਵਾਲੀਆਂ ਲਿਥੀਅਮ ਪੋਲੀਮਰ ਬੈਟਰੀਆਂ ਸਾਰੇ ਇਲੈਕਟ੍ਰਾਨਿਕ ਹਿੱਸਿਆਂ ਨੂੰ ਪਾਵਰ ਦਿੰਦੀਆਂ ਹਨ। ਡਰੋਨ ਨੂੰ ਆਨ ਕਰਨ 'ਤੇ ਬੈਟਰੀਆਂ ਵਲੋਂ ਮੋਟਰਾਂ ਨੂੰ ਪਾਵਰ ਦਿੰਦੀਆਂ ਹਨ ਮੋਟਰਾਂ ਨੂੰ ਸ਼ੁਰੂ ਕਰਨ ਦੇ ਲਈ ਰਿਮੋਟ ਜਾਂ ਜਾਇਸਟਿਕ ਤੋਂ ਕਮਾਂਡ ਦਿੱਤੀ ਜਾਂਦੀ ਹੈ। ਸਪਿਨਿੰਗ ਪ੍ਰੋਪੈਲਰ ਹਵਾ ਨੂੰ ਹੇਠਾਂ ਵੱਲ ਧੱਕਦੇ ਹਨ, ਜਿਸ ਦੇ ਨਾਲ ਡਰੋਨ ਨੂੰ ਉੱਪਰ ਉੱਠਣ ਦੇ ਲਈ ਬਲ ਮਿਲਦਾ ਹੈ। ਜਦੋਂ ਥਰਸਟ ਡਰੋਨ ਦੇ ਭਾਰ ਬਰਾਬਰ ਹੁੰਦਾ ਤੇ ਘੁੰਮਦਾ ਹੈ। ਇਕ ਡਰੋਨ ਸੁਭਾਵਕ ਤੋਰ ਤੇ ਅਸਥਿਰ ਹੁੰਦਾ ਹੈ ਅਤੇ ਲਗਾਤਾਰ ਕੰਪਿਊਟਰ ਐਡਜਸਮੈਂਟਾਂ ਦੇ ਬਿਨਾਂ ਟਿਪ ਕਰ ਸਕਦਾ ਹੈ। ਆਨਬੋਰਡ ਸੈਂਸਰਾਂ ਦੇ ਵਲੋਂ ਡਰੋਨ ਨੂੰ ਸਥਿਰ ਰੱਖਣ ਦੇ ਲਈ ਝੁਕਾਵ ਨੂੰ ਮਾਪਿਆ ਜਾਂਦਾ ਹੈ ਅਤੇ ਮੋਟਰ ਦੀ ਸਪੀਡ ਨੂੰ ਵਿਵਸਥਿਤ ਕੀਤਾ ਜਾਂਦਾ ਹੈ। ਸਾਰੀਆਂ ਮੋਟਰਾਂ ਤੇਜ਼ੀ ਦੇ ਨਾਲ ਘੁੰਮਕੇ ਡਰੋਨ ਨੂੰ ਉੱਚਾ ਚੁੱਕਣ ਵਿਚ ਮਦਦ ਕਰਦੀਆਂ ਹਨ। ਹੇਠਾਂ ਜਾਣ ਦੇ ਲਈ ਮੋਟਰਾਂ ਦੀ ਸਪੀਡ ਘਟਾਈ ਜਾਂਦੀ ਹੈ, ਜਿਸ ਦੇ ਨਾਲ ਧਰਤੀ ਗੁਰਤਾਕਰਸ਼ਨ ਸ਼ਕਤੀ ਡਰੋਨ ਨੂੰ ਹੇਠਾਂ ਖਿੱਚ ਸਕੇ। ਡਰੋਨ ਨੂੰ ਅੱਗੇ ਵਧਾਉਣ ਦੇ ਲਈ ਪਿਛਲੀਆਂ ਮੋਟਰਾਂ ਆਪਣੀ ਸਪੀਡ ਵਧਾਉਂਦੀਆਂ ਹਨ। ਜਿਸ ਦੇ ਨਾਲ ਡਰੋਨ ਅੱਗੇ ਵੱਲ ਝੁਕਦਾ ਹੈ ਅਤੇ ਹਵਾ ਨੂੰ ਪਿਛੇ ਵੱਲ ਧੱਕਦਾ ਹੋਇਆ ਅੱਗੇ ਵਧਦਾ ਹੈ। ਡਰੋਨ ਨੂੰ ਪਿਛੇ ਲਿਆਉੁਣ ਦੇ ਲਈ ਇਸ ਦੇ ਉਲਟ ਕੀਤਾ ਜਾਂਦਾ ਹੈ। ਡਰੋਨ ਨੂੰ ਸੱਜੇ ਮੋੜਨ ਦੇ ਲਈ ਖੱਬੇ ਪਾਸੇ ਵਾਲੀਆਂ ਮੋਟਰਾਂ ਤੇਜ਼ ਸਪੀਡ ਦੇ ਨਾਲ ਘੁੰਮਦੀਆਂ ਹਨ ਅਤੇ ਖੱਬੇ ਮੋੜਨ ਦੇ ਲਈ ਸੱਜੇ ਪਾਸੇ ਵਾਲੀਆਂ ਮੋਟਰਾਂ ਤੇਜ਼ ਸਪੀਡ ਦੇ ਨਾਲ ਘੁੰਮਦੀਆਂ ਹਨ। ਕੁਝ ਪ੍ਰਮੁੱਖ ਡਰੋਨ ਹਨ : 4*9 $av}c ੩, 4*9 $}n} ੪ Pro, 4*9 1vata ੨, 7enera& 1tom}cs $Q-੯ Reaper, 2a਼raktar "2੨, RQ-੪ 7&oba& 8awk, 85S1 Shahed ੧੩੬, 38-੫ Ra}nbow, 8ermes ੯੦੦, S-੭੦ ®khotn}k, Sw}tch "1V, ©etra, 9nderjaa& Ran{er, 31"S Warr}or, 4R4® Rustom/"1P1S, 7rauda 1erospace ™}san 4rone.
-ਮੋਬਾਈਲ : 9877094504

ਪਿਛਲੀ ਖ਼ਬਰ ਪਰਿੰਦੇ ਦੀ ਉਡਾਣ ਸੰਬੰਧੀ ਹੈਰਾਨੀਜਨਕ ਜਾਣਕਾਰੀ ਅਗਲੀ ਖ਼ਬਰ ਜਾਨਵਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।