02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਜੀਵਾਂ ਦੀ ਸੇਵਾ

ਅਜੀਤ ਡੈਸਕ 04-07-2026

ਬੱਬੂ ਸਾਡੇ ਇਕ ਡੌਗੀ ਪਾਲਿਆ,
ਕਰਦਾ ਸੀ, ਉਹਨੂੰ ਬਹੁਤ ਪਿਆਰ।
'ਅੰਗਰੇਜ਼' ਉਸ ਦਾ ਨਾਂ ਸੀ ਰੱਖਿਆ,
ਦੁੱਧ, ਰੋਟੀ ਪਾਵੇ ਕਈ ਕਈ ਵਾਰ।
ਜਦੋਂ ਵਾਪਸ ਸਕੂਲੋਂ ਆਵੇ,
ਸੁੱਟ ਬਸਤਾ, ਕਰੇ ਲਾਡ, ਬੇ-ਸ਼ੁਮਾਰ।
ਖੇਤਾਂ 'ਚ ਇਕ ਦਿਨ ਨਾਲ ਲੈ ਗਿਆ,
ਲੱਭੇ 'ਅੰਗਰੇਜ਼' ਆਪਣਾ ਸ਼ਿਕਾਰ।
ਖਰਗੋਸ਼ ਇਕ ਨਿਕਲ ਦੌੜਿਆ,
ਕੁੱਤੇ ਲਿਆ ਝੱਟ ਉਸ ਮਾਰ।
ਮਰਿਆ ਖਰਗੋਸ਼ ਦੇਖ ਕੇ,
ਬੱਬੂ ਕਰੇ ਬਹੁਤ ਵਿਚਾਰ।
ਮਰਿਆ ਜੀਵ ਜੋ ਕੁੱਤੇ ਰਾਹੀਂ,
ਮੈਂ ਹਾਂ ਉਸਦਾ ਜ਼ਿੰਮੇਵਾਰ।
ਸਜ਼ਾ ਰੱਬ ਮੈਨੂੰ ਵੀ ਦੇਊ,
ਸੋਚ ਸੋਚ ਉਹ ਹੋ ਗਿਆ ਬਿਮਾਰ।
ਬੜਾ ਦਿਖਾਇਆ ਡਾਕਟਰਾਂ ਤਾਈਂ,
ਹੋ ਨਾ ਸਕਿਆ ਕੋਈ ਉਪਚਾਰ।
'ਗੋਸਲ' ਸਮਝਾਇਆ ਕਸੂਰ ਨਾ ਤੇਰਾ,
ਇਹ ਹੁੰਦਾ ਰਹੇ ਵਿਚ ਸੰਸਾਰ।
ਪਰ ਜੀਵਾਂ ਦੀ ਤੂੰ ਸੇਵਾ ਕਰਕੇ,
ਮਿਟਾ ਸਕਦਾ ਏਂ ਪਾਪ ਦਾ ਭਾਰ।
-ਮਕਾਨ ਨੰਬਰ 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾਈਲ : 98764-52223

ਪਿਛਲੀ ਖ਼ਬਰ ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ ਅਗਲੀ ਖ਼ਬਰ ਬਚਪਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।