02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪ੍ਰਸੰਸਾ

ਅਜੀਤ ਡੈਸਕ 27-06-2026

ਆਟੋ ਵਾਲਾ ਵੱਖਰੇ-ਵੱਖਰੇ ਘਰਾਂ ਵਿਚੋਂ ਜਦੋਂ ਸਕੂਲੀ ਬੱਚਿਆਂ ਨੂੰ ਆਟੋ ਵਿਚ ਬਿਠਾ ਕੇ ਮੇਨ ਰੋਡ ਉੱਪਰ ਚੜ੍ਹਿਆ ਤਾਂ ਥੋੜ੍ਹੀ ਦੂਰ ਜਾ ਕੇ ਆਟੋ ਦੇ ਟਾਇਰ ਥੱਲੇ ਇਕ ਇੱਟ ਆਈ, ਜਿਸ ਨਾਲ ਆਟੋ ਬਹੁਤ ਕੰਬਿਆ। ਇਹ ਦੇਖਦਿਆਂ ਹੀ ਆਟੋ ਵਿਚ ਬੈਠੇ ਰਾਹੁਲ ਨੇ ਉੱਚੀ ਆਵਾਜ਼ ਦਿੱਤੀ, ਅੰਕਲ ਆਟੋ ਰੋਕੋ। ਆਟੋ ਰੁਕਦਿਆਂ ਹੀ ਰਾਹੁਲ ਉੱਤਰਿਆ ਅਤੇ ਥੋੜ੍ਹੀ ਦੂਰ ਪਈ ਹੋਈ ਇੱਟ ਨੂੰ ਉਸ ਨੇ ਚੁੱਕ ਕੇ ਸੜਕ ਤੋਂ ਦੂਰ ਸੁੱਟ ਦਿੱਤਾ। ਹੁਣ ਉਹ ਵਾਪਸ ਆ ਕੇ ਆਟੋ ਵਿਚ ਬੈਠ ਗਿਆ। ਫਿਰ ਉਹ ਆਟੋ ਵਾਲੇ ਨੂੰ ਸੰਬੋਧਨ ਹੋ ਕੇ ਬੋਲਿਆ, 'ਅੰਕਲ, ਮੈਂ ਇਸ ਇੱਟ ਨੂੰ ਚੁੱਕ ਕੇ ਤਾਂ ਦੂਰ ਸੁੱਟਿਆ ਹੈ ਤਾਂ ਜੋ ਇਹ ਕਿਸੇ ਐਕਸੀਡੈਂਟ ਦਾ ਕਾਰਨ ਨਾ ਬਣੇ। ਆਟੋ ਵਾਲੇ ਨੇ ਰਾਹੁਲ ਦੀ ਪ੍ਰਸੰਸਾ ਕੀਤੀ ਤੇ ਬਾਕੀ ਬੱਚਿਆਂ ਨੇ ਵੀ ਤਾੜੀਆਂ ਮਾਰੀਆਂ।'
ਸਿੱਖਿਆ : ਰਸਤੇ ਵਿਚ ਪਈ ਹਰੇਕ ਚੀਜ਼ ਪਾਸੇ ਕਰੋ, ਜਿਸ ਨਾਲ ਦੁਰਘਟਨਾ ਦਾ ਡਰ ਹੋਵੇ।
-ਮੋਬਾਈਲ : 97810-81888

ਪਿਛਲੀ ਖ਼ਬਰ ਮਹੱਤਵਪੂਰਨ ਜਾਣਕਾਰੀ ਅਗਲੀ ਖ਼ਬਰ ਆਓ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਜਾਣੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।