13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਚਿੜੀਆਂ

ਅਜੀਤ ਡੈਸਕ 18-04-2026


ਬੱਚਿਓ, ਅੱਜਕਲ੍ਹ ਘਰਾਂ 'ਚ ਚਿੜੀਆਂ ਆਉਣਗੀਆਂ |
ਕੱਖ, ਤੀਲੇ ਚੁਗ-ਚੁਗ ਕੇ ਉਹ ਲਿਆਉਣਗੀਆਂ |

ਤੁਹਾਡੇ ਘਰਾਂ ਵਿਚ ਥਾਂ ਸੁਰੱਖਿਅਤ ਜੋ ਮਿਲਗੀ,
ਉਥੇ ਹੀ ਉਹ ਸੋਹਣਾ ਆਲ੍ਹਣਾ ਪਾਉਣਗੀਆਂ |

ਤੁਸੀਂ ਨਾ ਭਜਾਇਓ ਦੇਖ ਕੇ ਡਿੱਗਦੇ ਕੱਖ, ਤੀਲੇ,
ਬੱਸ ਦੋ ਚਾਰ ਦਿਨਾਂ 'ਚ ਕੰਮ ਮੁਕਾਉਣਗੀਆਂ |

ਤੁਹਾਥੋਂ ਕੁਝ ਨਾ ਮੰਗਣਾ ਬਸ ਥੋੜ੍ਹੀ ਥਾਂ ਬਦਲੇ,
ਰੋਜ਼ ਤੁਹਾਨੂੰ ਮਿੱਠੇ-ਮਿੱਠੇ ਗੀਤ ਸੁਣਾਉਣਗੀਆਂ |

ਰੁੱਖਾਂ, ਪੰਛੀਆਂ ਬਾਝੋਂ ਇਹ ਮਨੁੱਖ ਅਧੂਰਾ ਹੈ,
'ਸੰਧੂਆ' ਸਾਨੂੰ ਇਹ ਗੱਲ ਸਮਝਾਉਣਗੀਆਂ |

-ਹਰਭਿੰਦਰ ਸਿੰਘ ਸੰਧੂ
ਮੋਬਾਈਲ : 97810-81888

ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-15- ਪਾਣੀ-ਪਿਤਾ ਅਗਲੀ ਖ਼ਬਰ ਅਜੀਤ' ਖ਼ਬਰਾਂ, 18 ਅਪੑੈਲ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।