ਜ਼ਮੀਨੀ ਵਿਵਾਦ ਦੇ ਚੱਲਦਿਆਂ ਕੋਠੇ ਅਕਾਲਗੜ੍ਹ ਦਾ ‘ਆਪ’ ਦਾ ਮੌਜੂਦਾ ਸਰਪੰਚ ਜਸਵੰਤ ਸਿੰਘ ਅਤੇ ਪੋਤਰਾ ਗੰਭੀਰ ਜ਼ਖ਼ਮੀ
ਟੱਲੇਵਾਲ, 14 ਨਵੰਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਛੀਨੀਵਾਲ ਖ਼ੁਰਦ ਵਿਖੇ ਬੀਤੀ ਰਾਤ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਘਰ ਦੇ ਅੱਗੇ ਖੜ੍ਹਾ ਪੀਟਰ ਰੇਹੜਾ ਚੋਰੀ ਕਰ ਕੇ ਲੈ ਗਏ। ਜ਼ਿਕਰਯੋਗ ਹੈ ਕਿ ਚੋਰਾਂ ਨੇ ਪਹਿਲਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਦੇ ਆਲੇ-ਦੁਆਲੇ ਗੇੜੇ ਮਾਰਦਿਆਂ ਰੇਕੀ ਕੀਤੀ ਅਤੇ ਬਾਅਦ ਵਿਚ ਮੌਕਾ ਮਿਲਦਿਆਂ ਹੀ ਪੀਟਰ ਰੇਹੜੇ ਨੂੰ ਧੱਕਾ ਲਗਾ ਕੇ ਸੜਕ ’ਤੇ ਚੜ੍ਹਾਇਆ ਤੇ ਗਹਿਲ ਵੱਲ ਨੂੰ ਲੈ ਕੇ ਫ਼ਰਾਰ ਹੋ ਗਏ।
ਟੱਲੇਵਾਲ, 14 ਨਵੰਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਛੀਨੀਵਾਲ ਖ਼ੁਰਦ ਵਿਖੇ ਬੀਤੀ ਰਾਤ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਘਰ ਦੇ ਅੱਗੇ ਖੜ੍ਹਾ ਪੀਟਰ ਰੇਹੜਾ ਚੋਰੀ ਕਰ ਕੇ ਲੈ ਗਏ। ਜ਼ਿਕਰਯੋਗ ਹੈ ਕਿ ਚੋਰਾਂ ਨੇ ਪਹਿਲਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਦੇ ਆਲੇ-ਦੁਆਲੇ ਗੇੜੇ ਮਾਰਦਿਆਂ ਰੇਕੀ ਕੀਤੀ ਅਤੇ ਬਾਅਦ ਵਿਚ ਮੌਕਾ ਮਿਲਦਿਆਂ ਹੀ ਪੀਟਰ ਰੇਹੜੇ ਨੂੰ ਧੱਕਾ ਲਗਾ ਕੇ ਸੜਕ ’ਤੇ ਚੜ੍ਹਾਇਆ ਤੇ ਗਹਿਲ ਵੱਲ ਨੂੰ ਲੈ ਕੇ ਫ਼ਰਾਰ ਹੋ ਗਏ। ਉਕਤ ਚੋਰੀ ਦੀ ਇਹ ਵਾਰਦਾਤ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੋਰਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਛੀਨੀਵਾਲ ਖ਼ੁਰਦ ਨੇ ਦੱਸਿਆ ਕਿ ਪਿੰਡ ਛੀਨੀਵਾਲ ਖ਼ੁਰਦ ਤੋਂ ਗਹਿਲ ਨੂੰ ਜਾਂਦੀ ਸੜਕ ਉੱਪਰ ਡਰੇਨ ਦੇ ਨਜ਼ਦੀਕ ਉਨ੍ਹਾਂ ਦਾ ਘਰ ਹੈ ਅਤੇ ਪੀਟਰ ਰੇਹੜਾ ਘਰ ਦੇ ਬਿਲਕੁਲ ਸਾਹਮਣੇ ਖੜ੍ਹਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 11 ਵੱਜ ਕੇ 55 ਮਿੰਟ ’ਤੇ ਤਿੰਨ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਘਰ ਦੇ ਆਲੇ - ਦੁਆਲੇ ਦੋ ਗੇੜੇ ਮਾਰ ਕੇ ਚਲੇ ਗਏ। ਇਸ ਤੋਂ ਬਾਅਦ ਉਹ ਮੁੜ ਆਏ ਅਤੇ ਬੜੀ ਚਲਾਕੀ ਨਾਲ ਪੀਟਰ ਰੇਹੜੇ ਨੂੰ ਪਹਿਲਾਂ ਧੱਕਾ ਲਗਾ ਕੇ ਸੜਕ ਉੱਪਰ ਚੜ੍ਹਾਇਆ ਅਤੇ ਫਿਰ ਪਿੰਡ ਗਹਿਲ ਵੱਲ ਨੂੰ ਲੈ ਕੇ ਫ਼ਰਾਰ ਹੋ ਗਏ। ਪੀੜਤ ਅਨੁਸਾਰ ਚੋਰਾਂ ਵਲੋਂ ਬੜੀ ਯੋਜਨਾਬੱਧ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਹਿਲਾਂ ਘਰ ਦੀ ਰੇਕੀ ਕਰਨੀ ਅਤੇ ਫਿਰ ਮੌਕਾ ਮਿਲਦਿਆਂ ਹੀ ਵਾਹਨ ਚੋਰੀ ਕਰ ਕੇ ਲੈ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਚੋਰ ਬੇਖ਼ੌਫ਼ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਚੋਰੀ ਹੋਏ ਪੀਟਰ ਰੇਹੜੇ ਦੀ ਭਾਲ ਕੀਤੀ ਜਾਵੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਉਪਰੰਤ ਥਾਣਾ ਟੱਲੇਵਾਲ ਦੀ ਮੁਖੀ ਇੰਸਪੈਕਟਰ ਕਿਰਨਦੀਪ ਕੌਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਜਲਦ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।