06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜੀ.ਜੀ.ਐੱਸ. ਵਰਲਡ ਸਕੂਲ ਦੀਆਂ ਵਿਦਿਆਰਥਣਾਂ ਨੇ ਦੂਜਾ ਸਥਾਨ ਹਾਸਲ ਕੀਤਾ

ਬਰਨਾਲਾ, 5 ਨਵੰਬਰ (ਅਸ਼ੋਕ ਭਾਰਤੀ)-ਜੀ. ਜੀ.

ਜੀ.ਜੀ.ਐੱਸ. ਵਰਲਡ ਸਕੂਲ ਬਰਨਾਲਾ ਵਿਖੇ ਜੇਤੂ ਵਿਦਿਆਰਥਣਾਂ ਸਕੂਲ ਸਟਾਫ਼ ਨਾਲ। ਅਜੀਤ ਤਸਵੀਰ 06-11-2026
ਬਰਨਾਲਾ, 5 ਨਵੰਬਰ (ਅਸ਼ੋਕ ਭਾਰਤੀ)-ਜੀ.ਜੀ.ਐੱਸ. ਵਰਲਡ ਸਕੂਲ ਬਰਨਾਲਾ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਅੰਡਰ-11 ਲੜਕੀਆਂ ਦੀ ਖੋ-ਖੋ ਟੀਮ ਨੇ ਆਪਣੀ ਖੇਡ ਪ੍ਰਤਿਭਾ, ਅਣਥੱਕ ਮਿਹਨਤ, ਅਨੁਸ਼ਾਸਨ ਅਤੇ ਸ਼ਾਨਦਾਰ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਮੁਕਾਬਲੇ ਦੌਰਾਨ ਖਿਡਾਰਨਾਂ ਨੇ ਪੂਰੇ ਜੋਸ਼ ਅਤੇ ਆਤਮ-ਵਿਸ਼ਵਾਸ ਨਾਲ ਵਿਰੋਧੀ ਟੀਮਾਂ ਦਾ ਸਾਹਮਣਾ ਕੀਤਾ ਅਤੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਸ: ਸੁਦਾਗਰ ਸਿੰਘ ਚਹਿਲ, ਸਕੂਲ ਦੇ ਅਕਾਦਮਿਕ ਹੈੱਡ ਸ: ਸੁਖਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ, ਕੋਚ ਸ: ਜਸਵੀਰ ਸਿੰਘ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਓਵਰਬ੍ਰਿਜ ਦੀ ਮੁਰੰਮਤ ਦੀ ਮੱਠੀ ਚਾਲ ਕਾਰਨ ਦੁਕਾਨਦਾਰਾਂ ਦਾ ਸਬਰ ਟੁੱਟਿਆ, ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਜਦ ਸੱਪ ਕੱਟੇ ਦੇ ਇਲਾਜ ਲਈ ਗਏ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਨੂੰ ਜ਼ਲਾਲਤ ਸਹਿ ਕੇ ਵਾਪਸ ਪਰਤਣਾ ਪਿਆ ਬੜੀ ਮੁਸ਼ਕਲ ਨਾਲ ਮਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।