06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਿਦਿਆਰਥੀਆਂ ਦੀ ਕੀਤੀ ਗਈ ‘ਕੈਂਪਸ ਪਲੇਸਮੈਂਟ ਡਰਾਈਵ’

ਧਨੌਲਾ, 5 ਨਵੰਬਰ (ਜਤਿੰਦਰ ਸਿੰਘ ਧਨੌਲਾ)-ਆਈ. ਓ.

ਅਜੀਤ ਡੈਸਕ 06-11-2026
ਧਨੌਲਾ, 5 ਨਵੰਬਰ (ਜਤਿੰਦਰ ਸਿੰਘ ਧਨੌਲਾ)-ਆਈ.ਓ.ਐਲ ਕੈਮੀਕਲਜ਼ ਅਤੇ ਫਾਰਮਾਸਿਉਟੀਕਲਜ਼ ਵਲੋਂ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ (ਬਰਨਾਲਾ) ਦੇ ਵਿਦਿਆਰਥੀਆਂ ਦੀ ਟਰੇਨਿੰਗ ਅਤੇ ਪਲੇਸਮੈਂਟ ਲਈ ‘ਕੈਂਪਸ ਪਲੇਸਮੈਂਟ ਡਰਾਈਵ’ ਕੀਤੀ ਗਈ। ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆਂ ਕਿ ਆਈ.ਓ.ਐਲ ਦੇ ਅਧਿਕਾਰੀਆਂ ਵਲੋਂ ਇਹ ਡਰਾਈਵ ਕਾਲਜ ਦੇ ਵਿਦਿਆਰਥੀਆਂ ਦੀ 6 ਮਹੀਨੇ ਦੀ ਟਰੇਨਿੰਗ ਅਤੇ ਉਸ ਤੋਂ ਬਾਅਦ ਪਲੇਸਮੈਂਟ ਲਈ ਕੀਤੀ ਗਈ। ਇਲੈਕਟ੍ਰੀਕਲ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਵੀਰ ਸਿੰਘ ਗਿੱਲ ਅਤੇ ਲੈਕਚਰਾਰ ਹਿਤੇਸ਼ ਗੋਇਲ ਨੇ ਦੱਸਿਆ ਕਿ ਇਸ ਡਰਾਈਵ ਦੌਰਾਨ ਆਈ.ਓ.ਐਲ ਦੇ ਅਧਿਕਾਰੀਆਂ ਵਲੋਂ ਕਾਲਜ ਦੇ ਵਿਦਿਆਰਥੀਆਂ ਦਾ ਲਿਖਤੀ ਟੈਸਟ ਲਿਆ ਗਿਆ ਅਤੇ ਉਸ ਤੋਂ ਬਾਅਦ ਇਲੈਕਟ੍ਰੀਕਲ ਵਿਭਾਗ ਦੇ 10, ਮਕੈਨੀਕਲ ਵਿਭਾਗ ਦੇ 4, ਈ.ਸੀ.ਈ ਵਿਭਾਗ ਦੇ 2 ਵਿਦਿਆਰਥੀਆਂ ਦੀ ਇੰਟਰਵਿਊ ਲਈ ਗਈ। ਪਲੇਸਮੈਂਟ ਡਰਾਈਵ ਦਾ ਸਮੁੱਚਾ ਪ੍ਰਬੰਧ ਲਵਪ੍ਰੀਤ ਸਿੰਘ (ਸੀਨੀਅਰ ਲੈਕਚਰਾਰ) ਅਤੇ ਡਾ: ਨਵਜੋਤ ਸ਼ਰਮਾ ਲੈਕਚਰਾਰ ਵਲੋਂ ਕੀਤਾ ਗਿਆ। ਆਖੀਰ ਤੇ ਡਾ: ਹਰਜਿੰਦਰ ਸਿੰਘ ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਅਤੇ ਜਗਦੀਪ ਸਿੰਘ ਸਿੱਧੂ ਵਿਭਾਗੀ ਮੁਖੀ ਈ.ਸੀ.ਈ ਨੇ ਆਈ.ਓ.ਐਲ ਦੀ ਸਮੁੱਚੀ ਟੀਮ ਦੇ ਅਧਿਕਾਰੀਆਂ ਮੁਸ਼ਕਿਲ ਗੁਪਤਾ (ਐਚ.ਆਰ), ਵਿਕਾਸ ਸ਼ਰਮਾ (ਐਚ.ਆਰ), ਸ੍ਰੀ ਸਤਿਆਵਾਨ (ਇਲੈਕਟ੍ਰੀਕਲ ਵਿਭਾਗ), ਵਿਪਨ ਗਰਗ (ਮਕੈਨੀਕਲ ਵਿਭਾਗ) ਅਤੇ ਸ੍ਰੀ ਲਵਕੇਸ਼ ਕੁਮਾਰ (ਇੰਸਟਰੂਮੇਸ਼ਨ ਵਿਭਾਗ) ਦਾ ਕਾਲਜ ਦੇ ਵਿਦਿਆਰਥੀਆਂ ਨੂੰ ਮੌਕਾ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਡਰਾਈਵ ਦੌਰਾਨ ਕ੍ਰਿਸ਼ਨ ਸਿੰਘ ਵਿਭਾਗੀ ਮੁਖੀ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਜਦ ਸੱਪ ਕੱਟੇ ਦੇ ਇਲਾਜ ਲਈ ਗਏ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਨੂੰ ਜ਼ਲਾਲਤ ਸਹਿ ਕੇ ਵਾਪਸ ਪਰਤਣਾ ਪਿਆ ਬੜੀ ਮੁਸ਼ਕਲ ਨਾਲ ਮਰ... ਅਗਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਖੁੱਡੀ ਕਲਾਂ ਵਿਖੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।