ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਟਰੈਫ਼ਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ
ਤਪਾ ਮੰਡੀ, 21 ਅਕਤੂਬਰ (ਪ੍ਰਵੀਨ ਗਰਗ)-ਸ੍ਰੀ ਸੈਣ ਭਗਤ ਜੀ ਨੇ ਆਪਣੀ ਭਗਤੀ, ਨਿਮਰਤਾ, ਸੇਵਾ ਅਤੇ ਸਚਾਈ ਰਾਹੀਂ ਸਮੁੱਚੀ ਲੋਕਾਈ ਨੂੰ ਪ੍ਰਮਾਤਮਾ ਦੀ ਭਗਤੀ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਬਲਕਿ ਸੱਚੇ ਮਨ ਨਾਲ ਕੀਤੀ ਸੇਵਾ ਹੀ ਪ੍ਰਮਾਤਮਾ ਦੀ ਸੱਚੀ ਭਗਤੀ ਹੈ।
ਸ
ਸੱਚੇ ਮਨ ਨਾਲ ਕੀਤੀ ਸੇਵਾ ਹੀ ਪ੍ਰਮਾਤਮਾ ਦੀ ਸੱਚੀ ਭਗਤੀ- ਬਾਂਸਲ
22-10-2026
ਤਪਾ ਮੰਡੀ, 21 ਅਕਤੂਬਰ (ਪ੍ਰਵੀਨ ਗਰਗ)-ਸ੍ਰੀ ਸੈਣ ਭਗਤ ਜੀ ਨੇ ਆਪਣੀ ਭਗਤੀ, ਨਿਮਰਤਾ, ਸੇਵਾ ਅਤੇ ਸਚਾਈ ਰਾਹੀਂ ਸਮੁੱਚੀ ਲੋਕਾਈ ਨੂੰ ਪ੍ਰਮਾਤਮਾ ਦੀ ਭਗਤੀ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਬਲਕਿ ਸੱਚੇ ਮਨ ਨਾਲ ਕੀਤੀ ਸੇਵਾ ਹੀ ਪ੍ਰਮਾਤਮਾ ਦੀ ਸੱਚੀ ਭਗਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਸੈਣ ਸਮਾਜ ਵੈੱਲਫੇਅਰ ਕਮੇਟੀ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਮੌਕੇ ਸੈਣ ਭਗਤ ਦੇ ਮੰਦਰ ’ਚ ਪੂਜਨ ਕਰਵਾਉਣ ਉਪਰੰਤ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸ੍ਰੀ ਸੈਣ ਭਗਤ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ, ਆਪਸੀ ਭਾਈਚਾਰਾ ਮਜ਼ਬੂਤ ਕਰਨ ਅਤੇ ਸਮਾਜ ਵਿਚ ਪਿਆਰ, ਸਤਿਕਾਰ ਤੇ ਸਦਭਾਵਨਾ ਦੀ ਭਾਵਨਾ ਪੈਦਾ ਕਰਨ ਦਾ ਪ੍ਰਣ ਕਰੀਏ। ਇਸ ਮੌਕੇ ਬਲਵੰਤ ਸਰੋਏ, ਵਿਜੇ ਚੰਦੇਲ, ਬੰਟੀ ਚੰਦੇਲ, ਬੱਬੂ, ਬਿੱਟੂ ਟੇਲਰ, ਸੁਖਦੇਵ ਸਿੰਘ ਢਿਲਵਾਂ, ਚੇਤਨ ਕੁਮਾਰ, ਜਤਿੰਦਰ ਕੁਮਾਰ, ਜਗਸੀਰ ਸਿੰਘ, ਸਹਿਜਪ੍ਰੀਤ ਸਿੰਘ, ਗੁਰਨੈਬ ਸਿੰਘ, ਬਿਹਾਰਾ ਸਿੰਘ ਹਲਵਾਈ, ਗੁਰਜੰਟ ਸਿੰਘ, ਜਗਤਾਰ ਸਿੰਘ, ਪ੍ਰਵੇਸ਼ ਕੁਮਾਰ, ਹਰਪ੍ਰੀਤ ਪੰਜੂ, ਗੁਰਮੀਤ ਸਿੰਘ, ਭੋਲਾ, ਪਰਗਟ ਸਿੰਘ ਵਿਰਕ, ਗਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ, ਮੱਘਰ ਸਿੰਘ ਆਦਿ ਹਾਜਰ ਸਨ।