ਪਿੰਡ ਕਾਹਨੇਕੇ ਤੋਂ ਮਾਨਸਾ ਮੋਰਚੇ ਲਈ ਨੌਜਵਾਨਾਂ ਦਾ ਜਥਾ ਲੰਗਰ ਲੈ ਕੇ ਗਿਆ
ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਮਾਜ ਸੇਵੀ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਿਚ ਮਾਨਸਾ ਵਿਖੇ ਲੱਗੇ ਰੋਸ ਧਰਨੇ ’ਚ ਹਾਜ਼ਰ ਸੰਗਤਾਂ ਲਈ ਪਿੰਡ ਕਾਹਨੇਕੇ ਤੋਂ ਨੌਜਵਾਨਾਂ ਦਾ ਜਥਾ ਲੰਗਰ ਲੈ ਕੇ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਮਾਨਸਾ ਰੋਸ ਧਰਨੇ ਦੀਆਂ ਸੰਗਤਾਂ ਲਈ ਲੰਗਰ ਤਿਆਰ ਕੀਤਾ ਗਿਆ ਅਤੇ ਸੰਗਤਾਂ ਦਾ ਜਥਾ ਮਾਨਸਾ ਧਰਨੇ ਲਈ ਰਵਾਨਾ ਹੋਇਆ।
ਅਜੀਤ ਡੈਸਕ
19-10-2026