28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬਜ਼ੁਰਗ ਮਹਿਲਾ ਦੇ ਕੰਨ ਦੀਆਂ ਵਾਲੀਆਂ ਝਪਟ ਕੇ ਲੁਟੇਰੇ ਫ਼ਰਾਰ

ਬਰਨਾਲਾ, 27 ਸਤੰਬਰ (ਨਰਿੰਦਰ ਅਰੋੜਾ)-ਬਰਨਾਲਾ ’ਚ ਲੁੱਟਾਂ, ਖੋਹਾਂ, ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਵਿਚ ਪੂਰੇ ਸਹਿਮ ਦਾ ਮਾਹੌਲ ਹੈ। ਅਜਿਹੀ ਇਕ ਘਟਨਾ ਨੂੰ ਅੱਜ ਸਵੇਰੇ ਲੁਟੇਰਿਆਂ ਨੇ ਉਸ ਸਮੇਂ ਅੰਜਾਮ ਦਿੱਤਾ।

ਅਜੀਤ ਡੈਸਕ 28-09-2026
ਬਰਨਾਲਾ, 27 ਸਤੰਬਰ (ਨਰਿੰਦਰ ਅਰੋੜਾ)-ਬਰਨਾਲਾ ’ਚ ਲੁੱਟਾਂ, ਖੋਹਾਂ, ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਵਿਚ ਪੂਰੇ ਸਹਿਮ ਦਾ ਮਾਹੌਲ ਹੈ। ਅਜਿਹੀ ਇਕ ਘਟਨਾ ਨੂੰ ਅੱਜ ਸਵੇਰੇ ਲੁਟੇਰਿਆਂ ਨੇ ਉਸ ਸਮੇਂ ਅੰਜਾਮ ਦਿੱਤਾ। ਜਦੋਂ ਇਕ ਬਜ਼ੁਰਗ ਮਹਿਲਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ ਅਤੇ ਦੋ ਲੁਟੇਰੇ ਉਨ੍ਹਾਂ ਦੀਆਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਬਜ਼ੁਰਗ ਮਹਿਲਾ ਕਾਂਤਾ ਦੇਵੀ ਪਤਨੀ ਸਵ: ਸੋਮ ਨਾਥ ਦੇ ਭਤੀਜੇ ਐਡਵੋਕੇਟ ਦੀਪਕ ਜਿੰਦਲ ਨੇ ਦੱਸਿਆ ਕਿ ਮੇਰੇ ਭੂਆ ਜੋ ਕਿ ਮੇਰੇ ਕੋਲ ਹੀ ਰਹਿੰਦੇ ਹਨ। ਉਹ ਅੱਜ ਸਵੇਰੇ ਜਦੋਂ ਉਹ ਬਾਬਾ ਗਾਂਧਾ ਸਿੰਘ ਗੁਰਦੁਆਰਾ ਸਾਹਿਬ ਜੋ ਕਿ ਘਨੀ ਆਬਾਦੀ ਵਿਚ ਸਥਿਤ ਹੈ, ਵਿਖੇ ਮੱਥਾ ਟੇਕਣ ਗਏ। ਉਥੇ ਦੋ ਲੁਟੇਰੇ ਟੂ ਵੀਲਰ ’ਤੇ ਸਵਾਰ ਹੋ ਕੇ ਆਏ ਅਤੇ ਮੇਰੇ ਭੂਆ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਵਲੋਂ ਥਾਣਾ ਸਿਟੀ-1 ਬਰਨਾਲਾ ਵਿਖੇ ਸ਼ਿਕਾਇਤ ਦੇ ਦਿੱਤੀ ਹੈ।
ਪਿਛਲੀ ਖ਼ਬਰ ਪੁਲਿਸ ਵਲੋਂ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਭਦੌੜ ਦੇ ਖਿਡਾਰੀਆਂ ਨੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।