27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਾਜ਼ੀਗਰ ਅਤੇ ਵਿਮੁਕਤ ਜਨ ਜਾਤੀਆਂ ਦੇ ਮਸਲੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੈਨੀਫੈਸਟੋ ਕਮੇਟੀ ਨਾਲ ਵਿਚਾਰੇ

ਬਰਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਮੈਨੀਫੇਸਟੋ ਕਮੇਟੀ ਦੀ ਮੀਟਿੰਗ ਦੌਰਾਨ ਬਾਜ਼ੀਗਰ ਅਤੇ ਵਿਮੁਕਤ ਜਨ ਜਾਤੀਆਂ ਦੇ ਮਸਲੇ ਮੈਨੀਫੈਸਟੋ ਕਮੇਟੀ ਨਾਲ ਵਿਚਾਰੇ ਗਏ। ਇਸ ਜਾਣਕਾਰੀ ਦਿੰਦਿਆਂ ਜਥੇਬੰਦਕ ਸਕੱਤਰ ਸੁਖਪਾਲ ਸਿੰਘ ਰੁਪਾਣਾ ਨੇ ਦੱਸਿਆ ਕਿ ਇਹ ਮੀਟਿੰਗ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਹੋਈ।

ਅਜੀਤ ਡੈਸਕ 27-09-2026
ਬਰਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਮੈਨੀਫੇਸਟੋ ਕਮੇਟੀ ਦੀ ਮੀਟਿੰਗ ਦੌਰਾਨ ਬਾਜ਼ੀਗਰ ਅਤੇ ਵਿਮੁਕਤ ਜਨ ਜਾਤੀਆਂ ਦੇ ਮਸਲੇ ਮੈਨੀਫੈਸਟੋ ਕਮੇਟੀ ਨਾਲ ਵਿਚਾਰੇ ਗਏ। ਇਸ ਜਾਣਕਾਰੀ ਦਿੰਦਿਆਂ ਜਥੇਬੰਦਕ ਸਕੱਤਰ ਸੁਖਪਾਲ ਸਿੰਘ ਰੁਪਾਣਾ ਨੇ ਦੱਸਿਆ ਕਿ ਇਹ ਮੀਟਿੰਗ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਹੋਈ। ਜਿਸ ਵਿਚ ਪੰਜਾਬ ਬਾਜ਼ੀਗਰ ਫ਼ਰੰਟ ਨੇ ਦਵਿੰਦਰ ਸਿੰਘ ਦਿਆਲ ਦੀ ਅਗਵਾਈ ਵਿਚ ਬਾਜ਼ੀਗਰ ਅਤੇ ਵਿਮੁਕਤ ਜਨ ਜਾਤੀਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸ: ਭੂੰਦੜ ਨੇ ਕਿਹਾ ਕਿ ਬਾਜ਼ੀਗਰ ਭਾਈਚਾਰੇ ਦੇ ਮਸਲੇ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੋਣ ਮੈਨੀਫੋਸਟੋ ਵਿਚ ਸ਼ਾਮਿਲ ਕੀਤੇ ਜਾਣਗੇ ਅਤੇ ਸਰਕਾਰ ਬਣਨ ’ਤੇ ਯਕੀਨਨ ਹਲ ਕੀਤੇ ਜਾਣਗੇ। ਮੀਟਿੰਗ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਬਾਜ਼ੀਗਰ ਬਰਾਦਰੀ ਦੇ ਪ੍ਰਮੁੱਖ ਆਗੂ ਸੂਬੇਦਾਰ ਸ਼ਾਜੀ ਰਾਮ, ਜਥੇਬੰਦਕ ਸਕੱਤਰ ਹਰਮਨ ਸਿੰਘ, ਬਲ ਬਖਸ਼ਣ ਸਿੰਘ ਲਾਲਕਾ ਜੁਆਇੰਟ ਸਕੱਤਰ ਖੰਨਾ, ਡਾਕਟਰ ਜਗਵੀਰ ਸਿੰਘ ਜੁਆਇੰਟ ਸਕੱਤਰ ਬਟਾਲਾ, ਦਰਸ਼ਨ ਸਿੰਘ ਬਡਾਲਾ ਅੰਮ੍ਰਿਤਸਰ, ਜਸਬੀਰ ਸਿੰਘ ਮੀਡੀਆ ਸਕੱਤਰ, ਈਸ਼ਰ ਸਿੰਘ ਰਾਜਪੁਰਾ, ਖੜਕ ਸਿੰਘ ਰੁਪਾਣਾ ਹਲਕਾ ਸਮਾਣਾ, ਜਗਤਾਰ ਸਿੰਘ ਕਰੀਹਾ ਨਵਾਂ ਸ਼ਹਿਰ, ਸ਼ਿਵ ਚਰਨ ਸਿੰਘ, ਇੰਸਪੈਕਟਰ ਨਵਜੋਤ ਸਿੰਘ ਬਠਿੰਡਾ, ਹੇਮਰਾਜ ਸਿੰਘ ਸਮਰਾਲਾ ਆਦਿ ਆਗੂ ਸ਼ਾਮਿਲ ਹੋਏ।
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ- ਸਾਂਝਾ ਪੰਜਾਬ ਮੋਰਚਾ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਫਾਰਮੇਸੀ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।