02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ’ਚ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ

ਬਰਨਾਲਾ, 1 ਸਤੰਬਰ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਗਏ । ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ।

ਅਜੀਤ ਡੈਸਕ 02-09-2026
ਬਰਨਾਲਾ, 1 ਸਤੰਬਰ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਗਏ । ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ 16 ਤਗਮੇ ਜਿੱਤ ਕੇ ਸੰਸਥਾ ਦੇ ਨਾਂਅ ਰੌਸ਼ਨ ਕੀਤਾ । ਇਹ ਜਾਣਕਾਰੀ ਸੰਸਥਾ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਦਿੱਤੀ ਤੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਨੇ ਲੜਕੀਆਂ ਦੇ ਵਰਗ ਵਿਚ ਅਮਨਜੋਤ ਕੌਰ ਅਤੇ ਗੁਰਨੂਰਪ੍ਰੀਤ ਕੌਰ ਨੇ ਸੋਨੇ ਦਾ ਤਗਮਾ, ਜਸਲੀਨ ਕੌਰ ਨੇ ਚਾਂਦੀ, ਨੈਫੀਆ, ਪ੍ਰਭਜੋਤ ਅਤੇ ਜਸਲੀਨ ਕੌਰ ਨੇ ਤਾਂਬੇ ਦੇ ਤਗਮੇ ਜਿੱਤੇ। ਲੜਕਿਆਂ ਦੇ ਵਰਗ ਵਿਚ ਜਸਦੀਪ ਸਿੰਘ, ਦਿਲਰਾਜ ਸਿੰਘ, ਵਰਿੰਦਰ ਸਿੰਘ, ਅਨੁਸ਼ ਅਤੇ ਸਮਰਪ੍ਰੀਤ ਸਿੰਘ ਨੇ ਸੋਨੇ ਦੇ ਤਗਮੇ, ਹਰਗੁਣ ਸਿੰਘ, ਦੀਦਾਰਜੋਤ ਸਿੰਘ, ਦਿਲਰਾਜ ਸਿੰਘ ਬਾਜਵਾ ਅਤੇ ਹਰਜੋਤ ਸਿੰਘ ਨੇ ਚਾਂਦੀ ਅਤੇ ਲਵਿਸ਼ ਸਿੰਗਲਾ ਨੇ ਤਾਂਬੇ ਦਾ ਤਗਮਾ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਨੇ ਡੀ.ਪੀ. ਸੁਖਰਾਜ ਕੌਰ ਦੀ ਅਗਵਾਈ ਵਿਚ ਭਾਗ ਲਿਆ ਸੀ। ਵਿਦਿਆਰਥੀਆਂ ਨੇ ਸੱਤ ਸੋਨੇ ਦੇ ਪੰਜ ਚਾਂਦੀ ਅਤੇ ਚਾਰ ਤਾਂਬੇ ਦੇ ਤਗਮੇ ਜਿੱਤੇ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਐਮ.ਡੀ. ਸ਼ਿਵ ਸਿੰਗਲਾ, ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਹੋਣਹਾਰ ਵਿਦਿਆਰਥੀਆਂ ਉਨ੍ਹਾਂ ਦੇ ਕੋਚ ਜਗਸੀਰ ਵਰਮਾ, ਬੀਬੀ ਹਰਜੀਤ ਸਿੰਘ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਅਗਰਵਾਲ ਧਰਮਸ਼ਾਲਾ ਵਿਖੇ ਹਰ ਮਹੀਨੇ ਹੋਵੇਗਾ ਧਾਰਮਿਕ ਸਮਾਗਮ ਅਗਲੀ ਖ਼ਬਰ ਆਈ.ਬੀ.ਡੀ.ਏ.-2026 ਵਿਚ ਟਰਾਈਡੈਂਟ ਗਰੁੱਪ ਨੇ ਪੰਜਵੀਂ ਵਾਰ ਜਿੱਤਿਆ ‘ਬੈਸਟ ਇਨ-ਹਾਊਸ ਸਟੂਡੀਓ’ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।