31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜ਼ਿਲ੍ਹਾ ਰਾਈਸ ਮਿੱਲਰ ਐਸੋਸੀਏਸ਼ਨ ਦੀ ਹੋਈ ਮੀਟਿੰਗ

ਬਰਨਾਲਾ, 30 ਅਗਸਤ (ਨਰਿੰਦਰ ਅਰੋੜਾ)-ਜ਼ਿਲ੍ਹਾ ਬਰਨਾਲਾ ਰਾਈਸ ਮਿਲਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਹੋਟਲ ਰੇਡੀਏਟ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਪਾਲ ਦਾਨਗੜ੍ਹੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵੱਡੀ ਗਿਣਤੀ ਸ਼ੈਲਰ ਮਾਲਕਾਂ ਵਲੋਂ ਇਸ ਮੀਟਿੰਗ ਵਿਚ ਭਾਗ ਲਿਆ ਗਿਆ।

ਅਜੀਤ ਡੈਸਕ 31-08-2026
ਬਰਨਾਲਾ, 30 ਅਗਸਤ (ਨਰਿੰਦਰ ਅਰੋੜਾ)-ਜ਼ਿਲ੍ਹਾ ਬਰਨਾਲਾ ਰਾਈਸ ਮਿਲਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਹੋਟਲ ਰੇਡੀਏਟ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਪਾਲ ਦਾਨਗੜ੍ਹੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵੱਡੀ ਗਿਣਤੀ ਸ਼ੈਲਰ ਮਾਲਕਾਂ ਵਲੋਂ ਇਸ ਮੀਟਿੰਗ ਵਿਚ ਭਾਗ ਲਿਆ ਗਿਆ। ਜਾਣਕਾਰੀ ਦਿੰਦਿਆਂ ਪ੍ਰਿੰਸ ਪਾਲ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਮੁੱਖ ਤੌਰ ’ਤੇ ਸ਼ੈਲਰ ਮਾਲਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੰਜਾਬ ਪ੍ਰਧਾਨ ਭਾਰਤ ਭੂਸ਼ਨ ਬਿੰਟਾਂ ਪਹੁੰਚੇ। ਇਨ੍ਹਾਂ ਨਾਲ ਮੁੱਖ ਤੌਰ ’ਤੇ ਇੰਦਰਜੀਤ ਜੋਨੀ, ਹਰੀ ਓਮ, ਰਣਜੀਤ ਜੋਸਨ, ਬਾਲ ਕ੍ਰਿਸ਼ਨ ਬਾਲੀ ਵੀ ਪਹੁੰਚੇ। ਪ੍ਰੈਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਭਾਰਤ ਭੂਸ਼ਨ ਬਿੰਟਾਂ ਨੇ ਕਿਹਾ ਕਿ ਅੱਜ ਸ਼ੈਲਰ ਵਰਗ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ। ਪੰਜਾਬ ਸਰਕਾਰ ਦਾ ਸਾਲ 25-26 ਵਾਲਾ ਚਾਵਲ ਵੀ ਅਜੇ ਲੱਗਣਾ ਬਾਕੀ ਹੈ, ਜਦਕਿ 15 ਸਤੰਬਰ ਤੱਕ ਝੋਨਾ ਮੰਡੀਆਂ ਵਿਚ ਡਿੱਗਣ ਲੱਗ ਜਾਵੇਗਾ। ਸਰਕਾਰ ਕੋਲ ਚਾਵਲ ਲਗਾਉਣ ਲਈ ਜਗ੍ਹਾ ਹੀ ਨਹੀਂ। ਅੱਜ ਸ਼ੈਲਰ ਦਾ ਵਪਾਰ ਬੰਦ ਹੋਣ ਦੀ ਕਗਾਰ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ 1999-2000 ਤੇ 2004 ਦੇ ਵਿਚ ਐਸੇ-ਐਸੇ ਪਰਿਵਾਰ ਬਰਬਾਦ ਹੋਏ ਸੀ ਜਿਨ੍ਹਾਂ ਨੇ ਅੱਖਾਂ ਮੀਚ ਕੇ ਝੋਨਾ ਲਵਾਇਆ ਸੀ ਉਦੋਂ ਵੀ ਸਰਕਾਰ ਤੋਂ ਚਾਵਲ ਨਹੀਂ ਲੱਗਿਆ ਸੀ, ਮੈਂ ਅੱਜ ਪ੍ਰਧਾਨ ਹੋਣ ਦੇ ਨਾਤੇ ਉਹੀ ਸਮਾਂ ਦੁਬਾਰਾ ਦੇਖ ਰਿਹਾ ਇਹ ਸਮਾਂ ਦੁਬਾਰਾ 2 0 ਸਾਲ ਬਾਅਦ ਮੈਨੂੰ ਲੱਗਦਾ ਉਹੀ ਆਊਗਾ। ਉਨ੍ਹਾਂ ਸਾਰੇ ਹਾਜ਼ਰ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਕਰਨ ਦਾ ਵੀ ਭਰੋਸਾ ਦਿਵਾਇਆ। ਸਾਡੇ ਵਲੋਂ ਇਕ ਪੰਜਾਬ ਪੱਧਰੀ ਮੀਟਿੰਗ ਵੀ ਜਲਦ ਹੀ ਕੀਤੀ ਜਾਵੇਗੀ ਜਿਸ ਵਿਚ ਫ਼ੈਸਲਾ ਲਿਆ ਜਾਵੇਗਾ ਕਿ ਪੈਡੀ ਸਟੋਰ ਕਰਵਾਉਣੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ ਤਾਂ ਸੀਜਨ ਤੋਂ ਪਹਿਲਾਂ ਕਰੇ ਨਹੀਂ ਤਾਂ ਅਸੀਂ ਸੰਘਰਸ਼ ਦੇ ਰਾਹ ’ਤੇ ਚੱਲਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਰਜਿੰਦਰ ਪਾਲ ਪਿੰਕੀ, ਭਾਰਤ ਭੂਸ਼ਨ ਘੋਨਾ, ਮਦਨ ਲਾਲ ਗੋਇਲ, ਪਿਆਰਾ ਲਾਲ ਰਾਏਸਰ, ਪ੍ਰਵੀਨ ਬਾਂਸਲ, ਸਤੀਸ਼ ਚੀਮਾ, ਅਵਿਨਾਸ਼, ਮਨੀਸ਼, ਸੋਮਨਾਥ ਸਹੋਰੀਆ, ਪਾਰਸ, ਸੋਹਣ ਮਿੱਤਲ, ਕਮਲ ਗੋਇਲ, ਰਜਿੰਦਰ ਭਦੌੜ, ਸੋਨੂ, ਤਿਰਲੋਕ ਬਾਂਸਲ ਤਪਾ, ਗੋਲੂ ਆਦਿ ਵੱਡੀ ਗਿਣਤੀ ਵਿਚ ਸ਼ੈਲਰ ਮਾਲਕ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਹੋਈ ਮੀਟਿੰਗ ਅੱਜ ਚੰਡੀਗੜ੍ਹ ਵੱਲ ਕਾਫ਼ਲੇ ਰਵਾਨਾ ਹੋਣਗੇ-ਆਗੂ ਅਗਲੀ ਖ਼ਬਰ ਤਰਸੇਮ ਸਿੰਘ ਕਾਹਨੇਕੇ ਦੇ ਦੂਜੀ ਵਾਰ ਚੇਅਰਮੈਨ ਬਣਨ ’ਤੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।