27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਾਂਝੇ ਹੰਭਲੇ ਨਾਲ ਸਫ਼ਲ ਬਣਾਇਆ ਜਾਵੇ-ਆਯੂਸ਼ ਗੋਇਲ

ਤਪਾ ਮੰਡੀ, 26 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਭਦੌੜ ਮਹੀਨਾ ਅਗਸਤ ਦੀ ਅਸੈਂਬਲੀ ਲੈਵਲ ਮੀਟਿੰਗ ਆਯੂਸ਼ ਗੋਇਲ ਆਈ. ਏ.

ਅਜੀਤ ਡੈਸਕ 27-08-2026
ਤਪਾ ਮੰਡੀ, 26 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਭਦੌੜ ਮਹੀਨਾ ਅਗਸਤ ਦੀ ਅਸੈਂਬਲੀ ਲੈਵਲ ਮੀਟਿੰਗ ਆਯੂਸ਼ ਗੋਇਲ ਆਈ.ਏ.ਐੱਸ ਉਪ ਮੰਡਲ ਮੈਜਿਸਟਰੇਟ ਤਪਾ ਦੀ ਰਹਿਨੁਮਾਈ ਹੇਠ ਅੱਜ ਸਬ ਡਵੀਜ਼ਨ ਤਪਾ ਵਿਖੇ ਕੀਤੀ ਗਈ। ਇਸ ਦੌਰਾਨ ਵਿਧਾਨ ਸਭਾ ਹਲਕਾ ਭਦੌੜ ਵਿਚੋਂ ਨਸ਼ਾ ਖ਼ਤਮ ਕਰਨ ਸਬੰਧੀ ਚੱਲ ਰਹੀ ਮੁਹਿੰਮ ਦਾ ਸਟੇਟਸ ਪੁਲਿਸ ਅਧਿਕਾਰੀਆਂ ਕੋਲੋਂ ਜਾਣਿਆ ਗਿਆ ਅਤੇ ਵੀ.ਡੀ.ਸੀ ਕਮੇਟੀ ਮੈਂਬਰਾਂ, ਬਲਾਕ ਕੋਆਰਡੀਨੇਟਰ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੈਰੀ ਮਾਲਵਾ ਜ਼ੋਨ ਕੋਆ ਰਡੀਨੇਟਰ, ਪਰਮਿੰਦਰ ਸਿੰਘ ਉੱਗੋਕੇ ਜ਼ਿਲ੍ਹਾ ਵਾਈਸ ਪ੍ਰਧਾਨ, ਜਗਸੀਰ ਸਿੰਘ ਮਹਿਤਾ ਹਲਕਾ ਕੋਆਰਡੀਨੇਟਰ, ਅੰਮ੍ਰਿਤਪਾਲ ਸਿੰਘ ਅਸਪਾਲ ਕਲਾਂ ਅਤੇ ਜਸਵੀਰ ਸਿੰਘ ਅਲਕੜਾ ਵਾਈਸ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਹਾਜ਼ਰ ਰਹੇ। ਉਪ ਮੰਡਲ ਮੈਜਿਸਟਰੇਟ ਤਪਾ ਵਲੋਂ ਵਿਧਾਨ ਸਭਾ ਹਲਕਾ ਭਦੌੜ ਵਿਚੋਂ ਨਸ਼ੇ ਦੀ ਜੜ੍ਹ ਖ਼ਤਮ ਕਰਨ ਲਈ ਬਲਾਕ ਕੋਆਰਡੀਨੇਟਰ ਅਤੇ ਵੀ.ਡੀ.ਸੀ ਕਮੇਟੀ ਮੈਂਬਰਾਂ ਦੁਆਰਾ ਜ਼ਮੀਨੀ ਪੱਧਰ ’ਤੇ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਸਾਂਝੇ ਹੰਭਲੇ ਨਾਲ ਇਸ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਤਪਾ ਅਮਰੀਕ ਸਿੰਘ ਗਰੇਵਾਲ, ਥਾਣਾ ਮੁਖੀ ਗੁਰਮੰਦਰ ਸਿੰਘ ਰੂੜੇਕੇ ਕਲਾਂ, ਥਾਣਾ ਮੁਖੀ ਰੇਨੂ ਪਰੋਚਾ ਸ਼ਹਿਣਾ, ਸਿਟੀ ਇੰਚਾਰਜ ਕੁਲਵੰਤ ਸਿੰਘ ਤਪਾ, ਸਹਾਇਕ ਥਾਣੇਦਾਰ ਸਤਨਾਮ ਸਿੰਘ ਰੀਡਰ ਡੀ.ਐਸ.ਪੀ ਤਪਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ ਅਗਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਸਕੂਲੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਤੇ ਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।