27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਉੱਚ ਮਿਆਰੀ ਨਸਲ ਦੇ ਕੱਟੇ ਕਿਸਾਨਾਂ ਪਾਸੋਂ ਖ਼ਰੀਦ ਕੇ ਮਹਿਕਮੇ ਪਾਸ ਭੇਜੇ

ਧਨੌਲਾ, 25 ਅਗਸਤ (ਜਤਿੰਦਰ ਸਿੰਘ ਧਨੌਲਾ)-ਮੁਰਹਾ ਪੀ. ਟੀ ਸਕੀਮ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਡਾ: ਕਰਮਜੀਤ ਸਿੰਘ ਦੀ ਅਗਵਾਈ ਅਤੇ ਡਾ: ਭੁਪਿੰਦਰ ਸਿੰਘ ਕੋ-ਆਰਡੀਨੇਟਰ ਮੁਰਹਾ ਪੀ.

ਮਿਆਰੀ ਕੱਟੀਆਂ ਅਤੇ ਕੱਟੇ ਮਹਿਕਮੇ ਪਾਸ ਭੇਜਦੇ ਹੋਏ ਸੀਨੀਅਰ ਡਾਕਟਰ ਤੇ ਮਾਹਿਰ ਅਧਿਕਾਰੀ। ਤਸਵੀਰ : ਜਤਿੰਦਰ ਸਿੰਘ ਧਨੌਲਾ 27-08-2026
ਧਨੌਲਾ, 25 ਅਗਸਤ (ਜਤਿੰਦਰ ਸਿੰਘ ਧਨੌਲਾ)-ਮੁਰਹਾ ਪੀ.ਟੀ ਸਕੀਮ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਡਾ: ਕਰਮਜੀਤ ਸਿੰਘ ਦੀ ਅਗਵਾਈ ਅਤੇ ਡਾ: ਭੁਪਿੰਦਰ ਸਿੰਘ ਕੋ-ਆਰਡੀਨੇਟਰ ਮੁਰਹਾ ਪੀ.ਟੀ ਪ੍ਰੋਜੈਕਟ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੀ ਸੰਸਥਾ ਸੀ.ਵੀ.ਡੀ ਵਜੀਦਕੇ ਕਲਾਂ ਸੀ.ਵੀ.ਡੀ. ਭੈਣੀ ਮਹਿਰਾਜ ਵਲੋਂ ਉੱਤਮ ਕਿਸਮ ਦੀ ਮੱਝਾਂ (ਜੋ ਕਿ ਈ.ਬੀ.ਵੀ. ਪਾਜੇਟਿਵ ਹਨ) ਦੁਆਰਾ ਸਰਕਾਰੀ ਸੀਮਨ ਤੋਂ ਪੈਂਦਾ ਹੋਏ (ਜੀ.ਬੀ.ਵੀ. ਪਾਜੇਟਿਵ) ਡੀ.ਐਨ.ਏ. ਟੈਸਟ ਪਾਸ ਅਤੇ ਬਿਮਾਰੀ ਰਹਿਤ 3 ਕੱਟੇ-ਨਛੱਤਰ ਸਿੰਘ ਪੁੱਤਰ ਦਲੀਪ ਸਿੰਘ, ਰਜਵੰਤ ਸਿੰਘ ਪੁੱਤਰ ਚੰਦਾ ਸਿੰਘ ਵਾਸੀ ਵਜੀਦਕੇ ਕਲਾਂ, ਕੇਵਲ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਭੈਣੀ ਮਹਿਰਾਜ ਤੋਂ ਖ਼ਰੀਦ ਕਰ ਕੇ ਸੀ.ਆਰ.ਐੱਸ ਸੀਮਨ ਸਟੇਸ਼ਨ ਨਾਭਾ ਨੂੰ ਭੇਜਿਆ ਗਿਆ ਅਤੇ ਪ੍ਰੋਜੈਕਟ ਵਲੋਂ ਬਣਦੀ ਵਾਜਿਬ ਰਕਮ ਦੇ ਕੇ ਪਸ਼ੂ ਪਾਲਕ ਵੀਰਾਂ ਦੀ ਹੌਸਲਾਂ ਅਫ਼ਜਾਈ ਕੀਤੀ ਗਈ। ਕਾਫ਼ ਖ਼ਰੀਦਣ ਦੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਦਿੱਤੇ ਵਿਸ਼ੇਸ਼ ਸਹਿਯੋਗ ਕਰ ਕੇ ਵੈਟਨਰੀ ਅਫ਼ਸਰ ਡਾ: ਅਸ਼ੋਕ ਕਾਂਸਲ, ਵੈਟਨਰੀ ਇੰਸਪੈਕਟਰ ਸ੍ਰੀ ਕੁਲਵਿੰਦਰ ਕੌਸ਼ਲ, ਵੈਟਨਰੀ ਇੰਸਪੈਕਟਰ ਸ੍ਰੀ ਅਜੈ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਪੀ.ਟੀ ਦਫ਼ਤਰ ਬਰਨਾਲਾ ਵਲੋਂ ਸੁਪਰਵਾਈਜ਼ਰ, ਗੁਰਤੇਜ ਸਿੰਘ, ਰਮਨਪ੍ਰੀਤ ਸਿੰਘ, ਮਿਲਕ ਰਿਕਾਰਡਰ ਅਵਤਾਰ ਸਿੰਘ, ਪ੍ਰੇਮ ਉਚੇਚੇ ਤੌਰ ’ਤੇ ਹਾਜ਼ਰ ਰਹੇ।
ਪਿਛਲੀ ਖ਼ਬਰ ਪੀ.ਸੀ.ਐਮ.ਐਸ ਐਸੋਸੀਏਸ਼ਨ ਵਲੋਂ ਓ.ਪੀ.ਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਅਗਲੀ ਖ਼ਬਰ ਰੋਜ਼ਾਨਾ ਪੰਜਾਬ ਦੇ ਨੌਜਵਾਨ ਚੜ੍ਹ ਰਹੇ ਨੇ ਨਸ਼ਿਆਂ ਦੀ ਭੇਟ ਪਰ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਕਿਧਰੇ ਨਹੀਂ ਆ ਰਿਹਾ ਨਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।