25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਹਿਲ ਕਲਾਂ ਵਿਖੇ ਸ਼ੁੱਧ ਤੇ ਆਰਗੈਨਿਕ ਉਤਪਾਦਾਂ ਲਈ ‘ਬਾਣੀ ਫਲੋਰ ਮਿੱਲ’ ਦੀ ਸ਼ਾਨਦਾਰ ਸ਼ੁਰੂਆਤ

ਮਹਿਲ ਕਲਾਂ, 24 ਅਗਸਤ (ਗੁਰਪ੍ਰੀਤ ਸਿੰਘ ਅਣਖੀ)-ਇਲਾਕਾ ਨਿਵਾਸੀਆਂ ਨੂੰ ਕੈਮੀਕਲ ਮੁਕਤ, 100 ਫ਼ੀਸਦੀ ਕੁਦਰਤੀ ਅਤੇ ਸ਼ੁੱਧ ਖ਼ੁਰਾਕੀ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸੇਵਾਮੁਕਤ ਅਧਿਆਪਕ ਮਾਸਟਰ ਅਵਤਾਰ ਸਿੰਘ ਵਲੋਂ ਮਹਿਲ ਕਲਾਂ ਵਿਖੇ ’ਬਾਣੀ ਫਲੋਰ ਮਿੱਲ’ ਦੀ ਸ਼ਾਨਦਾਰ ਸ਼ੁਰੂਆਤ ਪੂਰਨ ਧਾਰਮਿਕ ਮਰਿਯਾਦਾ ਅਨੁਸਾਰ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਾਸਟਰ ਅਵਤਾਰ ਸਿੰਘ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜੋਕੇ ਦੌਰ ਵਿਚ ਜਿੱਥੇ ਮਿਲਾਵਟਖੋਰੀ ਕਾਰਨ ਗੰਭੀਰ ਬਿਮਾਰੀਆਂ ਵਧ ਰਹੀਆਂ ਹਨ, ਉੱਥੇ ਹੀ ਅਜਿਹੇ ਆਰਗੈਨਿਕ ਅਤੇ ਸ਼ੁੱਧ ਉੱਦਮ ਸਮਾਜ ਲਈ ਵਰਦਾਨ ਸਾਬਤ ਹੁੰਦੇ ਹਨ।

ਮਹਿਲ ਕਲਾਂ ਵਿਖੇ ‘ਬਾਣੀ ਫਲੋਰ ਮਿੱਲ’ ਦੀ ਸ਼ੁਰੂਆਤ ਸਮੇਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਸਨਮਾਨਿਤ ਕਰਦੇ ਹੋਏ ਮਾ: ਅਵਤਾਰ ਸਿੰਘ ਅਤੇ ਯਾਦਵਿੰਦਰ ਸਿੰਘ। ਤਸਵੀਰ : ਗੁਰਪ੍ਰੀਤ ਸਿੰਘ ਅਣਖੀ 25-08-2026
ਮਹਿਲ ਕਲਾਂ, 24 ਅਗਸਤ (ਗੁਰਪ੍ਰੀਤ ਸਿੰਘ ਅਣਖੀ)-ਇਲਾਕਾ ਨਿਵਾਸੀਆਂ ਨੂੰ ਕੈਮੀਕਲ ਮੁਕਤ, 100 ਫ਼ੀਸਦੀ ਕੁਦਰਤੀ ਅਤੇ ਸ਼ੁੱਧ ਖ਼ੁਰਾਕੀ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸੇਵਾਮੁਕਤ ਅਧਿਆਪਕ ਮਾਸਟਰ ਅਵਤਾਰ ਸਿੰਘ ਵਲੋਂ ਮਹਿਲ ਕਲਾਂ ਵਿਖੇ ’ਬਾਣੀ ਫਲੋਰ ਮਿੱਲ’ ਦੀ ਸ਼ਾਨਦਾਰ ਸ਼ੁਰੂਆਤ ਪੂਰਨ ਧਾਰਮਿਕ ਮਰਿਯਾਦਾ ਅਨੁਸਾਰ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਾਸਟਰ ਅਵਤਾਰ ਸਿੰਘ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜੋਕੇ ਦੌਰ ਵਿਚ ਜਿੱਥੇ ਮਿਲਾਵਟਖੋਰੀ ਕਾਰਨ ਗੰਭੀਰ ਬਿਮਾਰੀਆਂ ਵਧ ਰਹੀਆਂ ਹਨ, ਉੱਥੇ ਹੀ ਅਜਿਹੇ ਆਰਗੈਨਿਕ ਅਤੇ ਸ਼ੁੱਧ ਉੱਦਮ ਸਮਾਜ ਲਈ ਵਰਦਾਨ ਸਾਬਤ ਹੁੰਦੇ ਹਨ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਰਸਾਇਣ-ਮੁਕਤ ਅਤੇ ਕੁਦਰਤੀ ਉਤਪਾਦਾਂ ਨੂੰ ਹੀ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ। ਮਾਸਟਰ ਅਵਤਾਰ ਸਿੰਘ ਨੇ ਮਿੱਲ ਦੀ ਵਿਸ਼ੇਸ਼ਤਾ ਬਾਰੇ ਦੱਸਦਿਆਂ ਕਿਹਾ ਕਿ ‘ਬਾਣੀ ਫਲੋਰ ਮਿੱਲ’ ਦਾ ਮੁੱਖ ਟੀਚਾ ਮੁਨਾਫ਼ਾ ਨਹੀਂ ਸਗੋਂ ਲੋਕਾਂ ਦੀ ਸਿਹਤ ਨੂੰ ਸੰਭਾਲਣਾ ਹੈ, ਜਿਸ ਤਹਿਤ ਇੱਥੇ ਪੂਰੀ ਤਰ੍ਹਾਂ ਖ਼ਾਲਸ, ਬਗ਼ੈਰ ਕਿਸੇ ਮਿਲਾਵਟ ਅਤੇ ਕੈਮੀਕਲ ਤੋਂ ਰਹਿਤ ਸਰ੍ਹੋਂ, ਨਾਰੀਅਲ, ਮੂੰਗਫਲੀ ਅਤੇ ਅਲਸੀ ਦਾ ਸ਼ੁੱਧ ਤੇਲ ਕੱਢ ਕੇ ਬਹੁਤ ਹੀ ਵਾਜਬ ਰੇਟਾਂ ’ਤੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉੱਚ ਮਿਆਰੀ ਕਣਕ, ਤਾਜ਼ਾ ਪੀਸਿਆ ਹੋਇਆ ਬੇਸਣ, ਮੱਕੀ, ਬਾਜਰਾ, ਜਵਾਰ, ਛੋਲਿਆਂ ਦਾ ਆਟਾ ਅਤੇ ਮਲਟੀਗ੍ਰੇਨ ਆਟਾ ਵੀ ਵਿਸ਼ੇਸ਼ ਤੌਰ ’ਤੇ ਉਪਲਬਧ ਹੋਵੇਗਾ, ਜੋ ਨਾ ਸਿਰਫ਼ ਸੁਆਦ ਵਿਚ ਲਾਜਵਾਬ ਹੋਵੇਗਾ ਸਗੋਂ ਸਰੀਰਕ ਤੰਦਰੁਸਤੀ ਲਈ ਵੀ ਵਰਦਾਨ ਹੋਵੇਗਾ। ਇਸ ਮੌਕੇ ਚੇਅਰਮੈਨ ਐਡਵੋਕੇਟ ਗੁਰਮੁੱਖ ਸਿੰਘ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਪ੍ਰਧਾਨ ਗਗਨਦੀਪ ਸਿੰਘ ਸਰਾਂ, ਜਸਵੀਰ ਸਿੰਘ ਖੇੜੀ, ਗੁਰਪ੍ਰੀਤ ਸਿੰਘ ਅਣਖੀ, ਜੇ.ਈ. ਜਗਦੀਪ ਸਿੰਘ, ਜੂਨੀਅਰ ਸਹਾਇਕ ਹਰਪ੍ਰੀਤ ਸਿੰਘ ਵਜੀਦਕੇ, ਪਰਮਜੀਤ ਸਿੰਘ ਸਰਾਂ, ਭਜਨ ਸਿੰਘ ਭੋਤਨਾ, ਸਿਮਰਨ ਗਰੇਵਾਲ ਸਹੌਰ, ਬਿੰਦਰ ਸਿੰਘ ਧਨੇਰ, ਕੇਵਲ ਸਿੰਘ ਪੰਡੋਰੀ, ਮਲਕੀਤ ਸਿੰਘ ਸਹੌਰ, ਬਲਜੀਤ ਸਿੰਘ ਛੀਨੀਵਾਲ, ਨਵਨੀਤ ਰਾਏਸਰ, ਰਜਨੀਸ਼ ਗੋਇਲ, ਸੰਤੋਖ ਸਿੰਘ ਰਨੋਟਾ, ਰਾਜਨ ਗੋਇਲ, ਅਮਨਦੀਪ ਵਰਮਾ, ਸੁਖਜੀਤ ਸਿੰਘ ਗਰੇਵਾਲ, ਗਗਨਦੀਪ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਜਥੇਦਾਰ ਜਗਜੀਤ ਸਿੰਘ ਲਾਡੀ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਮੁਕਾਬਲਿਆਂ ’ਚੋਂ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।