25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਦਾ ਹਿਮਾਚਲ ਪ੍ਰਦੇਸ਼ ਦੇ ਪ੍ਰਬੰਧਕਾਂ ਵਲੋਂ ਸਨਮਾਨ

ਭਦੌੜ, 24 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਵਲੋਂ ਵਧੀਆਂ ਲੰਗਰ ਸੇਵਾਵਾਂ ਦੇਣ ਬਦਲੇ ਸੀ੍ਰ ਮਾਤਾ ਚਾਮੁੰਡਾ ਨੰਦੀਕੇਸ਼ਵਰ ਟੈਂਪਲ ਦੇ ਅਧਿਕਾਰੀ ਰਾਕੇਸ਼ ਕੁਮਾਰ ਵਲੋਂ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਰਾਕੇਸ਼ ਗਰਗ ਰੌਕੀ ਅਤੇ ਸੁਸ਼ੀਲ ਕੁਮਾਰ ਸਿੰਗਲਾ ਨੇ ਦੱਸਿਆ ਕਿ ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਮਾਤਾ ਦੇ ਨਵਰਾਤਰਿਆਂ ਦੇ ਵਿਚ ਮਾਤਾ ਚਾਮੁੰਡਾ ਦੇਵੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿਚ ਲੰਗਰ ਲਗਾਇਆ ਜਾਂਦਾ ਹੈ।

ਅਜੀਤ ਡੈਸਕ 25-08-2026
ਭਦੌੜ, 24 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਭਦੌੜ ਵਲੋਂ ਵਧੀਆਂ ਲੰਗਰ ਸੇਵਾਵਾਂ ਦੇਣ ਬਦਲੇ ਸੀ੍ਰ ਮਾਤਾ ਚਾਮੁੰਡਾ ਨੰਦੀਕੇਸ਼ਵਰ ਟੈਂਪਲ ਦੇ ਅਧਿਕਾਰੀ ਰਾਕੇਸ਼ ਕੁਮਾਰ ਵਲੋਂ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਰਾਕੇਸ਼ ਗਰਗ ਰੌਕੀ ਅਤੇ ਸੁਸ਼ੀਲ ਕੁਮਾਰ ਸਿੰਗਲਾ ਨੇ ਦੱਸਿਆ ਕਿ ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਮਾਤਾ ਦੇ ਨਵਰਾਤਰਿਆਂ ਦੇ ਵਿਚ ਮਾਤਾ ਚਾਮੁੰਡਾ ਦੇਵੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਭਦੌੜ ਵਾਲਿਆਂ ਦੀ ਧਰਮਸ਼ਾਲਾ ਵਿਚ ਲੰਗਰ ਲਗਾਇਆ ਜਾਂਦਾ ਹੈ। ਇਸ ਵਾਰ ਵੀ 13 ਤੋਂ 20 ਅਗਸਤ ਤੱਕ ਲੰਗਰ ਲਗਾਇਆ ਗਿਆ ਸੀ ਜਿਸ ਦੇ ਵਧੀਆਂ ਪ੍ਰਬੰਧਾਂ ਦੇ ਖੁਸ਼ ਹੋ ਕੇ ਮਾਤਾ ਚਾਮੁੰਡਾ ਦੇਵੀ ਨੰਦੀਕੇਸ਼ਵਰ ਟੈਂਪਲ ਅਧਿਕਾਰੀ ਰਾਕੇਸ਼ ਕੁਮਾਰ, ਜੇ.ਈ. ਜਸਵੰਤ ਰਾਣਾ ਵਲੋਂ ਸਮੁੱਚੀ ਕਮੇਟੀ ਦਾ ਸਨਮਾਨ ਕੀਤਾ ਗਿਆ ਅਤੇ ਅੱਗੇ ਤੋਂ ਪ੍ਰਬੰਧਾਂ ਅਧੀਨ ਆਉਂਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਵਾਅਦਾ ਵੀ ਕੀਤਾ।
ਪਿਛਲੀ ਖ਼ਬਰ ਪਿੰਡ ਜੋਧਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਬਰਨਾਲਾ ਨੇ ਦਿੱਤੀ 15 ਸਤੰਬਰ ਤੋਂ ਪੰਜਾਬ ਪੱਧਰੀ ਸੰਘਰਸ਼ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।