25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬਰਨਾਲਾ-ਮਾਨਸਾ ਮੁੱਖ ਮਾਰਗ ਨੂੰ ਹਰਿਆ ਭਰਿਆ ਬਣਾਉਣ ਲਈ ਵਣ ਵਿਭਾਗ ਬਰਨਾਲਾ ਵਲੋਂ ਵਿਸ਼ੇਸ਼ ਮੁਹਿੰਮ ਸ਼ੁਰੂ

ਰੂੜੇਕੇ ਕਲਾਂ, 24 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵੱਡੀ ਗਿਣਤੀ ‘ਚ ਬੂਟੇ ਲਗਾ ਕੇ ਮਾਰਗ ਨੂੰ ਹਰਿਆ ਭਰਿਆ ਬਣਾਉਣ ਲਈ ਵਣ ਵਿਭਾਗ ਬਰਨਾਲਾ ਵਲੋਂ ਵਿਸ਼ਾਲ ਵਿਸ਼ੇਸ਼ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਰੇਂਜ ਅਫ਼ਸਰ ਬਰਨਾਲਾ ਸਵਰਨ ਸਿੰਘ ਵਲੋਂ ਮਾਰਗ ਦੀਆਂ ਸਾਈਡਾਂ ’ਤੇ ਬੂਟੇ ਲਗਾ ਕੇ ਕੀਤੀ ਗਈ। ਬੂਟਾ ਲਗਾਉਣ ਉਪਰੰਤ ਪੱਖੋ ਕਲਾਂ ਵਿਖੇ ਇਲਾਕਾ ਨਿਵਾਸੀਆਂ ਦੀ ਇਕੱਤਰਤਾਂ ਨੂੂੰ ਸੰਬੋਧਨ ਕਰਦਿਆਂ ਰੇਂਜ ਅਫ਼ਸਰ ਸਵਰਨ ਸਿੰਘ ਬਰਨਾਲਾ ਨੇ ਕਿਹਾ ਕਿ ਮਾਰਗ ਦੀਆਂ ਸਾਈਡਾਂ ਤੋਂ ਜੇ.

ਬਰਨਾਲਾ-ਮਾਨਸਾ ਮੁੱਖ ਮਾਰਗ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਬੂਟਾ ਲਗਾ ਕੇ ਸ਼ੁਰੂਆਤ ਕਰਦੇ ਹੋਏ ਸਵਰਨ ਸਿੰਘ ਰੇਂਜ ਅਫ਼ਸਰ ਬਰਨਾਲਾ ਨਾਲ ਹੋਰ ਅਧਿਕਾਰੀ ਤੇ ਇਲਾਕਾ ਨਿਵਾਸੀ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇੇਕੇ 25-08-2026
ਰੂੜੇਕੇ ਕਲਾਂ, 24 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵੱਡੀ ਗਿਣਤੀ ‘ਚ ਬੂਟੇ ਲਗਾ ਕੇ ਮਾਰਗ ਨੂੰ ਹਰਿਆ ਭਰਿਆ ਬਣਾਉਣ ਲਈ ਵਣ ਵਿਭਾਗ ਬਰਨਾਲਾ ਵਲੋਂ ਵਿਸ਼ਾਲ ਵਿਸ਼ੇਸ਼ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਰੇਂਜ ਅਫ਼ਸਰ ਬਰਨਾਲਾ ਸਵਰਨ ਸਿੰਘ ਵਲੋਂ ਮਾਰਗ ਦੀਆਂ ਸਾਈਡਾਂ ’ਤੇ ਬੂਟੇ ਲਗਾ ਕੇ ਕੀਤੀ ਗਈ। ਬੂਟਾ ਲਗਾਉਣ ਉਪਰੰਤ ਪੱਖੋ ਕਲਾਂ ਵਿਖੇ ਇਲਾਕਾ ਨਿਵਾਸੀਆਂ ਦੀ ਇਕੱਤਰਤਾਂ ਨੂੂੰ ਸੰਬੋਧਨ ਕਰਦਿਆਂ ਰੇਂਜ ਅਫ਼ਸਰ ਸਵਰਨ ਸਿੰਘ ਬਰਨਾਲਾ ਨੇ ਕਿਹਾ ਕਿ ਮਾਰਗ ਦੀਆਂ ਸਾਈਡਾਂ ਤੋਂ ਜੇ.ਸੀ.ਬੀ ਮਸ਼ੀਨ ਨਾਲ ਸਫਾਈ ਕਰਵਾ ਕੇ ਵਣ ਵਿਭਾਗ ਬਰਨਾਲਾ ਵਲੋਂ 3000 ਬੂਟੇ ਲਗਾਏ ਜਾ ਚੁੱਕੇ ਹਨ। ਅੱਗੇ 5 000 ਹੋਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਬੂਟੇ ਲਗਾਉਣ ਅਤੇ ਮਾਰਗ ਦੀਆਂ ਸਾਈਡਾਂ ਦੀ ਸਫਾਈ ਮੁਹਿੰਮ ਚੱਲ ਰਹੀ ਹੈ। ਵਣ ਵਿਭਾਗ ਬਰਨਾਲਾ ਵਲੋਂ ਮਾਰਗ ਦੀਆਂ ਸਾਈਡਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਬੂਟੇ ਲਗਾ ਕੇ ਸੰਭਾਲ ਕੀਤੀ ਜਾਵੇਗੀ। ਇਲਾਕਾ ਨਿਵਾਸੀਆਂ ਵਲੋਂ ਮਾਰਗ ਦੀਆਂ ਸਾਈਡਾਂ ’ਤੇ ਜੋ ਇੱਟਾਂ ਰੋੜੇ ਤੇ ਪੱਥਰ, ਘਰਾਂ ਦੀ ਰਹਿੰਦ ਖੂੰਹਦ ਤੇ ਗੰਦਗੀ ਸੁੱਟੀ ਗਈ ਸੀ। ਉਸ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਜੇਕਰ ਕੋਈ ਵਿਆਕਤੀ ਭਵਿੱਖ ਵਿਚ ਮਾਰਗ ਦੀਆਂ ਸਾਈਡਾਂ ’ਤੇ ਇੱਟਾਂ ਰੋੜੇ ਪੱਥਰ ਜਾਂ ਕੋਈ ਹੋਰ ਗੰਦਗੀ ਸੁੱਟਣ ਦੀ ਕੋਸ਼ਿਸ਼ ਕਰੇਗਾ ਵਣ ਵਿਭਾਗ ਬਰਨਾਲਾ ਵਲੋਂ ਹਜ਼ਾਰਾਂ ਦੀ ਵੱਡੀ ਗਿਣਤੀ ਵਿਚ ਲਗਾਏ ਗਏ ਬੂਟਿਆਂ ਦਾ ਨੁਕਸਾਨ ਕਰੇਗਾ ਤਾਂ ਉਸ ਖਿਲਾਫ਼ ਵਣ ਵਿਭਾਗ ਬਰਨਾਲਾ ਵਲੋਂ ਕਾਨੂੰਨੀ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮਾਰਗ ਦੀਆਂ ਸਾਈਡਾਂ ’ਤੇ ਲਗਾਏ ਗਏ ਬੂਟਿਆਂ ਦੀ ਸੰਭਾਲ ਕਰਨ ਵਿਚ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਆਪਾ ਸਾਰੇ ਰਲ ਕੇ ਮਾਰਗ ਦੀਆਂ ਸਾਈਡਾਂ ਨੂੰ ਹਰਿਆ ਭਰਿਆ ਬਣਾ ਸਕੀਏ। ਇਸ ਮੌਕੇ ਵਣ ਵਿਭਾਗ ਬਰਨਾਲਾ ਦੇ ਸੇਵਾਮੁਕਤ ਰੇਂਜ ਅਫ਼ਸਰ ਅਜੀਤ ਸਿੰਘ, ਦਰਸਨ ਸਿੰਘ ਕਾਹਨੇਕੇ, ਨਿਰਮਲ ਸਿੰਘ ਗੋਰਾ, ਜਾਗਰ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਤੇ ਵਣ ਵਿਭਾਗ ਕਰਮਚਾਰੀ ਅਧਿਕਾਰੀ ਤੇ ਨਰੇਗਾ ਮਜ਼ਦੂਰ ਹਾਜ਼ਰ ਸਨ।
ਪਿਛਲੀ ਖ਼ਬਰ ਵਾਹਿਨੂਰ ਸਿੰਘ ਪਿਤਾ : ਵਿੱਕੀ/ਮਾਤਾ : ਰਜਿੰਦਰ ਕੌਰ ਵਾਸੀ : ਬਰਨਾਲਾ ਨਸ਼ੀਲੇ ਪਦਾਰਥ ਸਮੇਤ ਔਰਤ ਕਾਬੂ ਅਗਲੀ ਖ਼ਬਰ ਮੁਰ੍ਹਾ ਪੀਟੀ ਸਕੀਮ ਤਹਿਤ ਪਸ਼ੂ ਪਾਲਣ ਨੂੰ ਹੁਲਾਰਾ ਦੇਣ ਲਈ ਜ਼ਿਲ੍ਹਾ ਬਰਨਾਲਾ ਵਿਚ ਉਪਰਾਲੇ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।