23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਰਤਨਪਾਲ ਡੂਡੀਆਂ ਦਾ ਨਵਾਂ ਨਾਵਲ ‘ਹਨੇਰਿਆਂ ਦਾ ਚੰਨ੍ਹ’ ਕੱਲ੍ਹ ਨੂੰ ਹੋਵੇਗਾ ਲੋਕ-ਅਰਪਣ

ਲਹਿਰਾਗਾਗਾ, 22 ਅਗਸਤ (ਅਸ਼ੋਕ ਗਰਗ) - ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਵਲੋਂ ਸੌਰਵ ਕੰਪਲੈਕਸ ਲਹਿਰਾਗਾਗਾ ਵਿਖੇ 23 ਅਗਸਤ, ਐਤਵਾਰ ਨੂੰ ਸਾਹਿਤਕ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਾਹਿਤਕਾਰ ਮਾਸਟਰ ਰਤਨਪਾਲ ਡੂਡੀਆਂ ਵਲੋਂ ਰਚਿਆ ਨਵਾਂ ਨਾਵਲ ‘ਹਨੇਰਿਆਂ ਦਾ ਚੰਨ੍ਹ’ ਲੋਕ-ਅਰਪਣ ਕੀਤਾ ਜਾਵੇਗਾ।

ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ 23-08-2026
ਲਹਿਰਾਗਾਗਾ, 22 ਅਗਸਤ (ਅਸ਼ੋਕ ਗਰਗ) - ਪੰਜਾਬੀ ਸਾਹਿਤ ਸਭਾ ਲਹਿਰਾਗਾਗਾ ਵਲੋਂ ਸੌਰਵ ਕੰਪਲੈਕਸ ਲਹਿਰਾਗਾਗਾ ਵਿਖੇ 23 ਅਗਸਤ, ਐਤਵਾਰ ਨੂੰ ਸਾਹਿਤਕ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਾਹਿਤਕਾਰ ਮਾਸਟਰ ਰਤਨਪਾਲ ਡੂਡੀਆਂ ਵਲੋਂ ਰਚਿਆ ਨਵਾਂ ਨਾਵਲ ‘ਹਨੇਰਿਆਂ ਦਾ ਚੰਨ੍ਹ’ ਲੋਕ-ਅਰਪਣ ਕੀਤਾ ਜਾਵੇਗਾ। ਨਾਮਵਰ ਲੇਖਕ ਬੂਟਾ ਸਿੰਘ ਚੌਹਾਨ ਨੇ ਨਾਵਲ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਵਿਉਂਤਬੰਦੀ ਬੇਹੱਦ ਸੁਲਝੀ ਹੋਈ ਹੈ, ਜਿਸ ਕਾਰਨ ਪਾਠਕ ਉਤਸ਼ਾਹਿਤ ਤੇ ਮੰਤਰ-ਮੁਗਧ ਹੋ ਕੇ ਨਾਵਲੀ ਸੰਸਾਰ ਵਿਚ ਵਿਚਰਦਾ ਹੈ। ਉਨ੍ਹਾਂ ਕਿਹਾ ਕਿ ਨਾਵਲ ਦਾ ਵਿਸ਼ਾ ਇਕਹਿਰਾ ਨਹੀਂ, ਸਗੋਂ ਵੱਖ-ਵੱਖ ਵਿਸ਼ਿਆਂ ਦੀ ਬਹੁਲਤਾ ਨੂੰ ਲੇਖਕ ਨੇ ਆਪਣੀ ਹੁਨਰੀ ਸ਼ੈਲੀ ਨਾਲ ਬਾਖੂਬੀ ਸਮੇਟਿਆ ਹੈ। ਉਨ੍ਹਾਂ ਕਿਹਾ ਕਿ ਮਾਸਟਰ ਰਤਨਪਾਲ ਡੂਡੀਆਂ ਪੰਜਾਬੀ ਸਾਹਿਤ ਅਤੇ ਸਮਾਜਿਕ ਚੇਤਨਾ ਨਾਲ ਜੁੜੇ ਸਾਹਿਤਕਾਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਆਮ ਲੋਕਾਂ ਦੀ ਜ਼ਿੰਦਗੀ, ਸਮਾਜਿਕ ਸਰੋਕਾਰਾਂ, ਮਨੁੱਖੀ ਸੰਵੇਦਨਾਵਾਂ ਅਤੇ ਸਮੇਂ ਦੀਆਂ ਹਕੀਕਤਾਂ ਦੀ ਸਪੱਸ਼ਟ ਝਲਕ ਮਿਲਦੀ ਹੈ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਧਿਆਪਨ ਦੇ ਖੇਤਰ ਨਾਲ ਲੰਮੇ ਸਮੇਂ ਤੱਕ ਜੁੜੇ ਰਹਿਣ ਕਾਰਨ ਮਾਸਟਰ ਰਤਨਪਾਲ ਡੂਡੀਆਂ ਦੀ ਰਚਨਾਤਮਕ ਸੋਚ ਵਿਚ ਸਿੱਖਿਆ, ਤਰਕਸ਼ੀਲਤਾ ਅਤੇ ਨੌਜਵਾਨ ਪੀੜ੍ਹੀ ਪ੍ਰਤੀ ਵਿਸ਼ੇਸ਼ ਸਰੋਕਾਰ ਦਿਖਾਈ ਦਿੰਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ‘ਹਨੇਰਿਆਂ ਦਾ ਚੰਨ੍ਹ’ ਪੰਜਾਬੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਪ੍ਰਾਪਤ ਕਰੇਗਾ।ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਸਾਹਿਤਕ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਕਰੋਨਾ ਵਲੰਟੀਅਰਾਂ ਨੂੰ ਪਹਿਲ ਦੇ ਆਧਾਰ ’ਤੇ ਰੁਜ਼ਗਾਰ ਦੇਣ ਦੀ ਮੰਗ ਅਗਲੀ ਖ਼ਬਰ ਘੱਗਰ ’ਚ ਪਾਣੀ ਵਧਿਆ, ਸਹਾਇਕ ਨਦੀਆਂ ਦਾ ਪੱਧਰ ਘਟਣ ਲੱਗਾ; ਹੜ੍ਹ ਦਾ ਖ਼ਤਰਾ ਫਿਲਹਾਲ ਟਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।