23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਜ਼ੀਰਕਪੁਰ ਵਿਖੇ ਪਿੰਡ ਸੇਖਾ ਨਾਲ ਸਬੰਧਿਤ ਇਕ ਜੋੜੇ ਵਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ’ਚ ਪਿੰਡ ਝਲੂਰ ਦੇ ਏਜੰਟ ਦਾ ਨਾਂਅ ਆਇਆ ਸਾਹਮਣੇ

ਬਰਨਾਲਾ, 22 ਅਗਸਤ (ਰਾਜ ਪਨੇਸਰ)-ਪਿੰਡ ਸੇਖਾ ਨਾਲ ਸਬੰਧਿਤ ਇਕ ਜੋੜੇ ਵਲੋਂ ਜ਼ੀਕਰਪੁਰ ਵਿਖੇ ਠੱਗੀ ਵੱਜਣ ਕਾਰਨ ਜੋੜੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ’ਚ ਪਿੰਡ ਝਲੂਰ ਦੇ ਇਕ ਏਜੰਟ ਦਾ ਨਾਂਅ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਹਾਕਮ ਸਿੰਘ ਵਾਸੀ ਸੇਖਾ ਵਲੋਂ ਜੋ ਖੁਦਕੁਸ਼ੀ ਨੋਟ ਲਿਖਿਆ ਗਿਆ ਹੈ, ਵਿਚ ਪਿੰਡ ਝਲੂਰ ਦਾ ਇੱਕ ਏਜੰਟ ਜੋ ਕਿ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਵਲੋਂ 36 ਲੱਖ ਰੁਪਏ ਦੀ ਠੱਗੀ ਮਾਰਨ ਦਾ ਜ਼ਿਕਰ ਕੀਤਾ ਗਿਆ ਹੈ।

ਅਜੀਤ ਡੈਸਕ 23-08-2026
ਬਰਨਾਲਾ, 22 ਅਗਸਤ (ਰਾਜ ਪਨੇਸਰ)-ਪਿੰਡ ਸੇਖਾ ਨਾਲ ਸਬੰਧਿਤ ਇਕ ਜੋੜੇ ਵਲੋਂ ਜ਼ੀਕਰਪੁਰ ਵਿਖੇ ਠੱਗੀ ਵੱਜਣ ਕਾਰਨ ਜੋੜੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ’ਚ ਪਿੰਡ ਝਲੂਰ ਦੇ ਇਕ ਏਜੰਟ ਦਾ ਨਾਂਅ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਹਾਕਮ ਸਿੰਘ ਵਾਸੀ ਸੇਖਾ ਵਲੋਂ ਜੋ ਖੁਦਕੁਸ਼ੀ ਨੋਟ ਲਿਖਿਆ ਗਿਆ ਹੈ, ਵਿਚ ਪਿੰਡ ਝਲੂਰ ਦਾ ਇੱਕ ਏਜੰਟ ਜੋ ਕਿ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਵਲੋਂ 36 ਲੱਖ ਰੁਪਏ ਦੀ ਠੱਗੀ ਮਾਰਨ ਦਾ ਜ਼ਿਕਰ ਕੀਤਾ ਗਿਆ ਹੈ। ਏਜੰਟ ਵਲੋਂ ਹਾਕਮ ਸਿੰਘ ਨੂੰ ਵਿਦੇਸ ਭੇਜਣ ਲਈ ਆਈਲੈਟਸ ਵਾਲੀ ਕੁੜੀ ਨਾਲ ਵਿਆਹ ਕਰਵਾਉਣ ਲਈ ਕਿਹਾ ਗਿਆ ਸੀ ਤਾਂ ਕਿ ਉਸ ਨਾਲ ਉਹ ਵਿਦੇਸ਼ ਚਲਾ ਜਾ ਸਕੇ ਅਤੇ ਹਾਕਮ ਸਿੰਘ ਨੇ ਪਿੰਡ ਸੇਖਾ ਦੀ ਹੀ ਇਕ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਖੁਦਕੁਸ਼ੀ ਨੋਟ ਅਨੁਸਾਰ ਹਾਕਮ ਸਿੰਘ ਨੇ ਰਾਜਵਿੰਦਰ ਸਿੰਘ ਨੂੰ ਵੱਖ-ਵੱਖ ਕਿਸ਼ਤਾਂ ਰਾਹੀਂ 36 ਲੱਖ ਰੁਪਏ ਦੇ ਦਿੱਤੇ ਸਨ ਅਤੇ ਹੁਣ ਇਹ ਜੋੜਾ ਜੀਰਕਪੁਰ ਰਹਿ ਰਿਹਾ ਸੀ। ਕਾਫ਼ੀ ਸਮਾਂ ਬੀਤਣ ਤੋਂ ਬਾਅਦ ਜਦੋਂ ਏਜੰਟ ਨੇ ਨਾ ਤਾਂ ਇਸ ਜੋੜੇ ਨੂੰ ਵਿਦੇਸ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਤਾਂ ਜੋੜੇ ਵਲੋਂ ਏਜੰਟ ਤੋਂ ਦੁਖੀ ਹੋ ਕੇ ਖੁਦਕੁਸ਼ੀ ਨੋਟ ਲਿਖ ਕੇ ਜ਼ੀਰਕਪੁਰ ਵਿਖੇ ਹੀ ਖ਼ੁਦਕੁਸ਼ੀ ਕਰ ਲਈ।
ਪਿਛਲੀ ਖ਼ਬਰ ਜੀ.ਟੀ.ਬੀ. ਸਕੂਲ ਬਰੜ੍ਹਵਾਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ ’ਚ ਗੱਡੇ ਝੰਡੇ, ਸਟੇਟ ਲਈ ਹੋਈ ਚੋ... ਅਗਲੀ ਖ਼ਬਰ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।