13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਿੰਡ ਠੀਕਰੀਵਾਲਾ ਵਿਖੇ ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ

ਬਰਨਾਲਾ, 12 ਅਗਸਤ (ਰਾਜ ਪਨੇਸਰ)-ਪਿੰਡ ਠੀਕਰੀਵਾਲਾ ਵਿਖੇ ਇਕ ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.

ਅਜੀਤ ਡੈਸਕ 13-08-2026
ਬਰਨਾਲਾ, 12 ਅਗਸਤ (ਰਾਜ ਪਨੇਸਰ)-ਪਿੰਡ ਠੀਕਰੀਵਾਲਾ ਵਿਖੇ ਇਕ ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ ਜਗਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਜਗਸੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਔਲਖ ਪੱਤੀ ਠੀਕਰੀਵਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਹਨ ਕਿ ਬੀਤੇ ਦਿਨੀਂ ਉਹ ਘਰ ਨੂੰ ਜਿੰਦਰਾ ਲਗਾ ਕੇ ਕਿਧਰੇ ਗਏ ਸੀ। ਵਾਪਸੀ ’ਤੇ ਆ ਕੇ ਦੇਖਿਆ ਤਾਂ ਘਰ ਦਾ ਜਿੰਦਰਾ ਟੁੱਟਿਆ ਪਿਆ ਸੀ ਅਤੇ ਘਰ ਵਿਚਲੀਆਂ ਅਲਮਾਰੀਆਂ ’ਚ ਪਿਆ ਸਾਰਾ ਸਮਾਨ ਬਾਹਰ ਖਿਲਰਿਆ ਪਿਆ ਸੀ। ਚੈੱਕ ਕਰਨ ਉਪਰੰਤ ਪਤਾ ਲੱਗਿਆ ਕਿ ਅਲਮਾਰੀਆਂ ’ਚੋਂ ਇਕ ਜੋੜਾ ਸੋਨੇ ਦੀਆਂ ਬਾਲੀਆਂ, ਇਕ ਜੋੜੀ ਕਾਂਟੇ ਸੋਨੇ, ਇਕ ਛਾਂਪ ਮਰਦਾਨਾ, ਇਕ ਚੈਨੀ ਸੋਨੇ ਦੀ, ਚੂੜੀਆਂ ਚਾਂਦੀ ਦੀਆਂ ਅਤੇ 65 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਾਈ.ਐਸ. ਸਕੂਲ ਵਿਖੇ ਵਿਦਿਆਰਥੀਆਂ ਲਈ ‘ਯੁਵਾ ਕਲਾਕਾਰ ਮੁਕਾਬਲੇ’ ਕਰਵਾਏ ਅਗਲੀ ਖ਼ਬਰ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਅਤੇ ਟਰੱਸਟ ਵਲੋਂ ਮਾਤਾ ਦੀ ਚੌਂਕੀ ਉਪਰੰਤ ਭੰਡਾਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।