10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਫਾਰਮੇਸੀ ਕਾਲਜ ਸ਼ਹਿਣਾ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ

ਸ਼ਹਿਣਾ, 9 ਅਗਸਤ (ਸੁਰੇਸ਼ ਗੋਗੀ)-ਪੰਜਾਬ ਨਰਸਿੰਗ ਅਤੇ ਫਾਰਮੇਸੀ ਕਾਲਜ ਸ਼ਹਿਣਾ ਦੇ ਵਿਦਿਆਰਥੀ ਨਤੀਜਿਆਂ ਵਿਚ ਲਗਾਤਾਰ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਪਵਨ ਕੁਮਾਰ ਧੀਰ ਚੇਅਰਮੈਨ ਨੇ ਦੱਸਿਆ ਕਿ ਬੀ.

ਅਜੀਤ ਡੈਸਕ 10-08-2026
ਸ਼ਹਿਣਾ, 9 ਅਗਸਤ (ਸੁਰੇਸ਼ ਗੋਗੀ)-ਪੰਜਾਬ ਨਰਸਿੰਗ ਅਤੇ ਫਾਰਮੇਸੀ ਕਾਲਜ ਸ਼ਹਿਣਾ ਦੇ ਵਿਦਿਆਰਥੀ ਨਤੀਜਿਆਂ ਵਿਚ ਲਗਾਤਾਰ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਪਵਨ ਕੁਮਾਰ ਧੀਰ ਚੇਅਰਮੈਨ ਨੇ ਦੱਸਿਆ ਕਿ ਬੀ.ਫਾਰਮੇਸੀ ਦੇ ਆਖ਼ਰੀ ਸਾਲ ਦੇ ਆਏ ਨਤੀਜਿਆਂ ਵਿਚ ਪੰਜਾਬ ਮਲਟੀਪਰਪਜ਼ ਕਾਲਜ ਦੇ ਇਸ ਬੈਚ ਦਾ ਨਤੀਜਾ ਸੋ ਫ਼ੀਸਦੀ ਰਿਹਾ। ਕਮਲਪ੍ਰੀਤ ਸਿੰਘ ਨੇ 85 ਫ਼ੀਸਦੀ ਅੰਕ ਲੈ ਕੇ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਸੁਖਮਨਪ੍ਰੀਤ ਕੌਰ 78.5 ਫ਼ੀਸਦੀ ਅੰਕ ਲੈ ਕੇ ਚੌਥੀ ਪੁਜੀਸ਼ਨ ਪ੍ਰਾਪਤ ਕੀਤੀ ਅਤੇ ਕਮਲਪੀ੍ਰਤ ਕੌਰ ਨੇ 78 ਫ਼ੀਸਦੀ ਅੰਕ ਲੈ ਕੇ ਪੰਜਵੀਂ ਪੁਜੀਸ਼ਨ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਲਈ ਪ੍ਰਿੰਸੀਪਲ ਬਲਜਿੰਦਰ ਸਿੰਘ ਬਾਜਵਾ, ਵਾਇਸ ਪਿ੍ਰੰਸੀਪਲ ਕਮਲ ਗੋਇਲ, ਡਾਇਰੈਕਟਰ ਵਿਵੇਕ ਧੀਰ ਦੀ ਮਿਹਨਤ ਝਲਕਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਸਟਾਫ਼ ਵਿਚ ਵਿਵੇਕ ਧੀਰ ਜੋ ਕਿ ਤਿੰਨ ਪੀ.ਐੱਚ.ਡੀ. ਡਾਕਟਰ ਹਨ ਅਤੇ ਗਿੰਨੀਜ ਐਵਾਰਡ ਵਿਚ ਆਪਣਾ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਹੋਰ ਸਟਾਫ਼ ਵੀ ਪੜ੍ਹਾਈ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਵਾਲਾ ਹੈ। ਪਵਨ ਕੁਮਾਰ ਧੀਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਲੋਂ ਅਗਲੇਰੀ ਪੜਾਈ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਪਿੰਡ ਉੱਗੋਕੇ ਵਿਖੇ ਤੀਆਂ ਦਾ ਦੂਜਾ ਸੱਭਿਆਚਾਰ ਮੇਲਾ ਕਰਵਾਇਆ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।