09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ਼ਬਦ ਚੌਂਕੀ ਵਜੋਂ ਨਗਰ ਕੀਰਤਨ ਕੱਢਿਆ

ਸੰਗਰੂਰ, 8 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਸ਼ਬਦ ਚੌਂਕੀ ਦਾ ਆਯੋਜਨ ਸਰਬ ਸਾਂਝੀ ਸੇਵਾ ਸੋਸਾਇਟੀ ਸੰਗਰੂਰ ਵੱਲੋਂ ਸਰਬਜੀਤ ਸਿੰਘ ਰੇਖੀ ਸਰਪਰਸਤ ਦੇ ਨਾਲ ਡਾਕਟਰ ਸੁਮਿੰਦਰ ਸਿੰਘ, ਹਰਜੀਤ ਸਿੰਘ ਢੀਗਰਾ, ਸੁਰਿੰਦਰ ਪਾਲ ਸਿੰਘ ਸਿਦਕੀ, ਮਨਪ੍ਰੀਤ ਸਿੰਘ ਗੋਲਡੀ ਦੀ ਦੇਖ ਰੇਖ ਹੇਠ ਕੀਤਾ ਗਿਆ। ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਤੋਂ ਸ਼ਬਦ ਚੌਕੀ ਦੀ ਆਰੰਭਤਾ ਦੀ ਅਰਦਾਸ ਭਾਈ ਰਣਧੀਰ ਸਿੰਘ ਐਡ ਗ੍ਰੰਥੀ ਨੇ ਕੀਤੀ ਉਪਰੰਤ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ, ਲਖਵੀਰ ਸਿੰਘ ਲੱਖਾ, ਜਤਿੰਦਰ ਪਾਲ ਸਿੰਘ ਹੈਪੀ, ਹਰਬੰਸ ਸਿੰਘ ਕੁਮਾਰ , ਗੁਰਮੀਤ ਸਿੰਘ ਖਜਾਨਚੀ, ਰੁਪਿੰਦਰ ਸਿੰਘ ਰੂਬੀ ਆਦਿ ਵੱਲੋਂ ਨਿਸ਼ਾਨ ਸਾਹਿਬ ਵਾਲੇ ਸਿੰਘ ਚਰਨਜੀਤ ਸਿੰਘ ਅਤੇ ਸੁਸਾਇਟੀ ਸਰਪ੍ਰਸਤ ਸਰਬਜੀਤ ਸਿੰਘ ਰੇਖੀ ਨੂੰ ਸਿਰੋਪਾਓ ਭੇਂਟ ਕੀਤੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਬਦ ਚੌਂਕੀ ਨੂੰ ਰਵਾਨਾ ਕੀਤਾ।

ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ ਮੁਕੇਸ਼ ਕੁਮਾਰ ਐਸ.ਬੀ.ਐਸ. ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਜੇਤੂ ਖਿਡਾਰੀ ਅਧਿਆਪਕ ਨਾਲ। ਅਜੀਤ ਤਸਵੀਰ 09-08-2026
ਸੰਗਰੂਰ, 8 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਸ਼ਬਦ ਚੌਂਕੀ ਦਾ ਆਯੋਜਨ ਸਰਬ ਸਾਂਝੀ ਸੇਵਾ ਸੋਸਾਇਟੀ ਸੰਗਰੂਰ ਵੱਲੋਂ ਸਰਬਜੀਤ ਸਿੰਘ ਰੇਖੀ ਸਰਪਰਸਤ ਦੇ ਨਾਲ ਡਾਕਟਰ ਸੁਮਿੰਦਰ ਸਿੰਘ, ਹਰਜੀਤ ਸਿੰਘ ਢੀਗਰਾ, ਸੁਰਿੰਦਰ ਪਾਲ ਸਿੰਘ ਸਿਦਕੀ, ਮਨਪ੍ਰੀਤ ਸਿੰਘ ਗੋਲਡੀ ਦੀ ਦੇਖ ਰੇਖ ਹੇਠ ਕੀਤਾ ਗਿਆ। ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਤੋਂ ਸ਼ਬਦ ਚੌਕੀ ਦੀ ਆਰੰਭਤਾ ਦੀ ਅਰਦਾਸ ਭਾਈ ਰਣਧੀਰ ਸਿੰਘ ਐਡ ਗ੍ਰੰਥੀ ਨੇ ਕੀਤੀ ਉਪਰੰਤ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ, ਲਖਵੀਰ ਸਿੰਘ ਲੱਖਾ, ਜਤਿੰਦਰ ਪਾਲ ਸਿੰਘ ਹੈਪੀ, ਹਰਬੰਸ ਸਿੰਘ ਕੁਮਾਰ , ਗੁਰਮੀਤ ਸਿੰਘ ਖਜਾਨਚੀ, ਰੁਪਿੰਦਰ ਸਿੰਘ ਰੂਬੀ ਆਦਿ ਵੱਲੋਂ ਨਿਸ਼ਾਨ ਸਾਹਿਬ ਵਾਲੇ ਸਿੰਘ ਚਰਨਜੀਤ ਸਿੰਘ ਅਤੇ ਸੁਸਾਇਟੀ ਸਰਪ੍ਰਸਤ ਸਰਬਜੀਤ ਸਿੰਘ ਰੇਖੀ ਨੂੰ ਸਿਰੋਪਾਓ ਭੇਂਟ ਕੀਤੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਬਦ ਚੌਂਕੀ ਨੂੰ ਰਵਾਨਾ ਕੀਤਾ। ਨਿਸ਼ਾਨ ਸਾਹਿਬ ਦੀ ਅਗਵਾਈ ਅਤੇ ਜੈਕਾਰਿਆਂ ਦੀ ਗੂੰਜ ਆਰੰਭ ਹੋਈ ਇਸ ਫੇਰੀ ਦੌਰਾਨ ਗੁਰਿੰਦਰ ਸਿੰਘ ਗੁਜਰਾਲ, ਹਰਵਿੰਦਰ ਸਿੰਘ ਪੱਪੂ, ਮਨਪ੍ਰੀਤ ਸਿੰਘ ਗੋਲਡੀ, ਗੁਰਕੰਵਲ ਸਿੰਘ , ਕਰਤਾਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੀਤ ਸਿੰਘ ਸਾਹਨੀ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੇ ਜਥਿਆਂ ਨੇ ਸਵਰਨ ਕੌਰ, ਰੇਖਾ ਰਾਣੀ, ਪਰਵਿੰਦਰ ਕੌਰ, ਗੁਰਲੀਨ ਕੌਰ, ਮਹਿਕ ਪ੍ਰੀਤ ਕੌਰ, ਨਿਸ਼ਾ ਰਾਣੀ ਆਦਿ ਵੱਲੋਂ ਗੁਰੂ ਸਾਹਿਬ ਦੀ ਮਹਿਮਾ ਦਾ ਗਾਇਨ ਕਰਦਿਆਂ ਅਧਿਆਤਮਕ ਮਾਹੌਲ ਸਿਰਜ ਦਿੱਤਾ। ਇਸ ਮੌਕੇ ਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਰਾਜਵਿੰਦਰ ਸਿੰਘ ਲੱਕੀ, ਗੁਰਿੰਦਰ ਵੀਰ ਸਿੰਘ, ਬਲਵੰਤ ਸਿੰਘ ਭਿੱਖੀ, ਹਰਿੰਦਰਵੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਪਾਲ ਸਿੰਘ ਵਿੱਕੀ, ਬਲਵਿੰਦਰ ਸਿੰਘ, ਕਰਮ ਸਿੰਘ ਨਮੋਲ ਸਮੇਤ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਰਸਤੇ ਵਿੱਚ ਸੀ੍ ਰਾਮ ਮੰਦਿਰ ਵੱਲੋਂ ਪ੍ਬੰਧਕ ਕਮੇਟੀ ਦੇ ਪ੍ਰਧਾਨ ਪੂਰਨ ਚੰਦ, ਭੁਪਿੰਦਰ ਨਾਗਪਾਲ ਦੀ ਅਗਵਾਈ ਵਿੱਚ, ਸੁਰਿੰਦਰ ਦੀ ਹੱਟੀ ਤੇ ਜਸਵਿੰਦਰ ਸਿੰਘ ਪਿ੍ੰਸ ਮੁਖੀ ਗੁਰਦੁਆਰਾ ਸਾਹਿਬਾਨ ਪ੍ਬੰਧਕ ਤਾਲਮੇਲ ਕਮੇਟੀ, ਹਰਪ੍ਰੀਤ ਸਿੰਘ ਪ੍ਰੀਤ ਸਕੱਤਰ ਅਤੇ ਵਪਾਰ ਮੰਡਲ ਵੱਲੋਂ ਹੈਪੀ ਕੰਡਾ, ਪਰਮਿੰਦਰ ਸਿੰਘ ਸੋਬਤੀ, ਗੁਰਿੰਦਰ ਸਿੰਘ ਸਰਨਾ ਨੇ ਸੰਗਤਾਂ ਦਾ ਸਵਾਗਤ ਕੀਤਾ ਅਤੇ ਵੱਖ ਵੱਖ ਖਾਧ ਪਦਾਰਥਾਂ, ਜਲ ਜੀਰਾ ਦੀ ਛਬੀਲ ਨਾਲ ਸੰਗਤਾਂ ਦੀ ਉਤਸ਼ਾਹ ਭਰਪੂਰ ਸੇਵਾ ਕੀਤੀ। ਸਟਾਲਾਂ ਦੇ ਪ੍ਰਬੰਧਕਾਂ ਨੂੰ ਸਰਬਸਾਂਝੀ ਸੇਵਾ ਸੁਸਾਇਟੀ ਦੇ ਮੈਂਬਰਾਂ ਅਤੇ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼ਬਦ ਚੌਕੀ ਦੀ ਸਮਾਪਤੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਹੋਈ ਜਿਥੇ ਪੀ੍ਤਮ ਸਿੰਘ ਮੁੱਖ ਸੇਵਾਦਾਰ, ਨਰਿੰਦਰ ਪਾਲ ਸਿੰਘ ਸਾਹਨੀ ਜਨਰਲ ਸਕੱਤਰ, ਜਸਵਿੰਦਰ ਸਿੰਘ ਸਾਹਨੀ ਐਡਵੋਕੇਟ, ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਆਦਿ ਨੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਬਲਜਿੰਦਰ ਸਿੰਘ, ਗਗਨਦੀਪ ਸਿੰਘ ਗੱਗੀ, ਜਸਵਿੰਦਰ ਸਿੰਘ ਟੁਰਨਾ, ਸੁਖਵਿੰਦਰ ਸਿੰਘ ਕਮੇਟੀ ਮੈਂਬਰ ਵੀ ਹਾਜ਼ਰ ਸਨ। ਗੁਰਪ੍ਰੀਤ ਸਿੰਘ ਰੋਬਿਨ, ਰਣਜੀਤ ਸਿੰਘ ਬੱਬੀ, ਸੁਭਾਸ਼ ਕੁਮਾਰ, ਕਿਸ਼ਨ ਸਿੰਘ ਕੋਹਲੀ, ਮਹਿੰਦਰ ਕੁਮਾਰ, ਰਾਜ ਕੁਮਾਰ ਰਾਜੂ ਆਦਿ ਨੇ ਵੱਖ ਵੱਖ ਸੇਵਾਵਾਂ ਤਹਿਤ ਸਹਿਯੋਗ ਦਿੱਤਾ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸ਼ਬਦ ਚੌਕੀ ਦੀ ਨਿਰਵਿਘਨ ਸਮਾਪਤੀ ਤੇ ਗੁਰੂ ਸਾਹਿਬ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਵਾਲੀਬਾਲ ਮੁਕਾਬਲੇ ’ਚ ਪੀ.ਪੀ.ਐੱਸ. ਚੀਮਾ ਦੇ ਖਿਡਾਰੀ ਛਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।