ਸੜਕੀ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਬੱਚੇ ਸਮੇਤ 4 ਹੋਰ ਗੰਭੀਰ ਜ਼ਖ਼ਮੀ
ਸਹੌਰ ਵਿਖੇ 20ਵੀਂ ਸਟੇਟ ਸਟਾਈਲ ਕਬੱਡੀ ਲੀਗ ਸਫਲਤਾਪੂਰਵਕ ਸੰਪੰਨ
ਜੇਤੂ ਟੀਮਾਂ ਨੂੰ ਕੀਤਾ ਵਿਸ਼ੇਸ਼ ਤੌਰ ’ਤੇ ਸਨਮਾਨਿਤ
ਮਹਿਲ ਕਲਾਂ, 6 ਅਗਸਤ (ਅਵਤਾਰ ਸਿੰਘ ਅਣਖੀ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਦੇਖ-ਰੇਖ ਹੇਠ ਅੰਡਰ 20 ਨੈਸ਼ਨਲ ਸਟਾਈਲ ਕਬੱਡੀ ਲੀਗ ਮੁੰਡੇ ਅਤੇ ਕੁੜੀਆਂ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਵਲੋਂ ਪਿੰਡ ਸਹੌਰ ਵਿਖੇ ਕਰਵਾਈ ਗਈ। ਮੁੰਡਿਆਂ ਦੀ ਪਹਿਲੀ ਲੀਗ ’ਚ ਬਰਨਾਲਾ ਨੇ 3 ਵਿਚੋਂ 2 ਮੈਚ ਜਿੱਤੇ, ਬਠਿੰਡਾ ਨੇ 1 ਮੈਚ, ਲੁਧਿਆਣਾ ਨੇ 2 ਮੈਚ ਅਤੇ ਸੰਗਰੂਰ ਨੇ 1 ਮੈਚ ਜਿੱਤਿਆ।
ਸ
ਸਿਵਲ ਹਸਪਤਾਲ ਤਪਾ ਵਿਖੇ ਜ਼ੇਰੇ ਇਲਾਜ ਜ਼ਖਮੀ। ਤਸਵੀਰ : ਪ੍ਰਵੀਨ ਗਰਗ
07-08-2026
ਮਹਿਲ ਕਲਾਂ, 6 ਅਗਸਤ (ਅਵਤਾਰ ਸਿੰਘ ਅਣਖੀ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਦੇਖ-ਰੇਖ ਹੇਠ ਅੰਡਰ 20 ਨੈਸ਼ਨਲ ਸਟਾਈਲ ਕਬੱਡੀ ਲੀਗ ਮੁੰਡੇ ਅਤੇ ਕੁੜੀਆਂ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਵਲੋਂ ਪਿੰਡ ਸਹੌਰ ਵਿਖੇ ਕਰਵਾਈ ਗਈ। ਮੁੰਡਿਆਂ ਦੀ ਪਹਿਲੀ ਲੀਗ ’ਚ ਬਰਨਾਲਾ ਨੇ 3 ਵਿਚੋਂ 2 ਮੈਚ ਜਿੱਤੇ, ਬਠਿੰਡਾ ਨੇ 1 ਮੈਚ, ਲੁਧਿਆਣਾ ਨੇ 2 ਮੈਚ ਅਤੇ ਸੰਗਰੂਰ ਨੇ 1 ਮੈਚ ਜਿੱਤਿਆ। ਦੂਜੇ ਪਾਸੇ, ਕੁੜੀਆਂ ਦੀ ਪੰਜਵੀਂ ਲੀਗ ਵਿਚ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ 15 ਵਿਚੋਂ 11 ਮੈਚ, ਰੋਪੜ ਨੇ 8 ਮੈਚ, ਫ਼ਿਰੋਜ਼ਪੁਰ ਨੇ 7 ਮੈਚ ਅਤੇ ਪਟਿਆਲਾ ਨੇ 4 ਮੈਚ ਜਿੱਤੇ। ਇਸ ਸਮੇਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਤੇਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਗੁਰਲਾਲ ਸਿੰਘ ਘਨੌਰ ਅਤੇ ਐਮ.ਐਲ.ਏ. ਕੁਲਵੰਤ ਸਿੰਘ ਪੰਡੋਰੀ ਵਲੋਂ ਜੇਤੂ ਟੀਮਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਕਬੱਡੀ ਲੀਗ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਬਲਜੀਤ ਸਿੰਘ, ਸਕੱਤਰ ਹਰਮੇਲ ਸਿੰਘ ਸੰਘੇੜਾ, ਖ਼ਜ਼ਾਨਚੀ ਜਗਰਾਜ ਸਿੰਘ ਭੱਠਲ, ਬਹਾਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਓਮ ਪ੍ਰਕਾਸ਼ ਘੰਡਾ ਬੰਨਾ, ਪਰਮਜੀਤ ਸਿੰਘ ਬਡਬਰ, ਤੇਜਿੰਦਰ ਸਿੰਘ ਸੋਨੀ ਮੀਤ ਪ੍ਰਧਾਨ, ਇਕਬਾਲ ਸਿੰਘ ਬਾਲਾ, ਰੁਪਿੰਦਰ ਸਿੰਘ ਕਬੱਡੀ ਕੋਚ, ਗੁਰਦੀਪ ਸਿੰਘ ਚੀਮਾ ਪ੍ਰੈੱਸ ਸਕੱਤਰ ਅਤੇ ਗੁਰਪ੍ਰੀਤ ਸਿੰਘ ਕਬੱਡੀ ਕੋਚ ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਬਖ਼ਸ਼ੀਸ਼ ਸਿੰਘ ਪ੍ਰਧਾਨ, ਸਕੱਤਰ ਕਰਮਜੀਤ ਸਿੰਘ ਰਾਜਾ ਫ਼ਿਰੋਜ਼ਪੁਰ, ਕੁਲਦੀਪ ਸਿੰਘ ਮਾਨਸਾ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ ਮੱਲ੍ਹੀ, ਸਕੱਤਰ ਗੁਰਮੀਤ ਸਿੰਘ ਸ਼੍ਰੀ ਫ਼ਤਿਹਗੜ੍ਹ ਸਾਹਿਬ, ਡਾ: ਭੁਪਿੰਦਰ ਸਿੰਘ ਰੋਪੜ, ਪ੍ਰਧਾਨ ਰਣਜੀਤ ਸਿੰਘ ਖ਼ਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ, ਪ੍ਰਧਾਨ ਜਲੌਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਆਦਿ ਹਾਜ਼ਰ ਸਨ।