04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੁਰਗ਼ੀ ਫਾਰਮ ਬੰਦ ਕਰਵਾਉਣ ਲਈ ਲੱਗਿਆ ਧਰਨਾ ਚੌਥੇ ਦਿਨ ਵਿਚ ਸ਼ਾਮਿਲ ਪ੍ਰਸ਼ਾਸਨ ਮੁਰਗ਼ੀ ਫਾਰਮ ਨੂੰ ਤੁਰੰਤ ਬੰਦ ਕਰਵਾਏ- ਭਾਈ ਅਵਤਾਰ ਸਿੰਘ ਰਾਏਸਰ ਸ੍ਰੀ ਮਨੀ ਮਹੇਸ਼ ਭੰਡਾਰੇ ਲਈ ਸ਼ਿਵ ਸ਼ਕਤੀ ਮਹਾਂਸੰਘ ਦੇ ਦਫ਼ਤਰ ਦਾ ਉਦਘਾਟਨ

ਟੱਲੇਵਾਲ, 3 ਅਗਸਤ (ਸੋਨੀ ਚੀਮਾ)-ਪਿਛਲੇ ਸਾਲਾਂ ਤੋਂ ਪਿੰਡ ਕੈਰੇ ਅਤੇ ਨਾਈਵਾਲਾ ਰੋਡ ’ਤੇ ਬੰਦ ਪਿਆ ਮੁਰਗ਼ੀ ਫਾਰਮ ਵਿਚ 26 ਜੁਲਾਈ ਨੂੰ ਰਾਤ ਵੇਲੇ ਬੱਚੇ ਪਾ ਕੇ ਫਿਰ ਤੋਂ ਇਸ ਨੂੰ ਚਾਲੂ ਕਰਨ ਖ਼ਿਲਾਫ਼ ਪਿੰਡ ਨਾਈਵਾਲਾ ਅਤੇ ਕੈਰੇ ਸਮੇਤ ਇਲਾਕੇ ਦੇ ਲੋਕਾਂ ਨੂੰ ਇਕੱਠੇ ਹੋ ਕੇ ਲਗਾਤਾਰ ਧਰਨਾ ਜਾਰੀ ਰੱਖਿਆ ਹੋਇਆ ਹੈ। ਜੋ ਅੱਜ ਚੌਥੇ ਦਿਨ ਵੀ ਜਾਰੀ ਰਿਹਾ।

ਅਜੀਤ ਡੈਸਕ 04-08-2026
ਟੱਲੇਵਾਲ, 3 ਅਗਸਤ (ਸੋਨੀ ਚੀਮਾ)-ਪਿਛਲੇ ਸਾਲਾਂ ਤੋਂ ਪਿੰਡ ਕੈਰੇ ਅਤੇ ਨਾਈਵਾਲਾ ਰੋਡ ’ਤੇ ਬੰਦ ਪਿਆ ਮੁਰਗ਼ੀ ਫਾਰਮ ਵਿਚ 26 ਜੁਲਾਈ ਨੂੰ ਰਾਤ ਵੇਲੇ ਬੱਚੇ ਪਾ ਕੇ ਫਿਰ ਤੋਂ ਇਸ ਨੂੰ ਚਾਲੂ ਕਰਨ ਖ਼ਿਲਾਫ਼ ਪਿੰਡ ਨਾਈਵਾਲਾ ਅਤੇ ਕੈਰੇ ਸਮੇਤ ਇਲਾਕੇ ਦੇ ਲੋਕਾਂ ਨੂੰ ਇਕੱਠੇ ਹੋ ਕੇ ਲਗਾਤਾਰ ਧਰਨਾ ਜਾਰੀ ਰੱਖਿਆ ਹੋਇਆ ਹੈ। ਜੋ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਮੁਹਤਬਰਾਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਬੰਦ ਕਰ ਕੇ ਇੱਥੋਂ ਬੱਚੇ ਚੁੱਕੇ ਜਾਣ। ਪਿੰਡ ਦੀ ਆਬਾਦੀ ਨੇੜੇ ਮੁਰਗ਼ੀ ਫਾਰਮ ਚਾਲੂ ਹੋਣ ਨਾਲ ਮੱਖੀਆਂ ਅਤੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਿਸ ਕਰ ਕੇ ਚਮੜੀ ਰੋਗ ਅਤੇ ਸਾਹ ਦੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਸਮੇਂ ਧਰਨੇ ਵਿਚ ਸ਼ਮੂਲੀਅਤ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਜਾਇਜ਼ ਮੰਗ ’ਤੇ ਤੁਰੰਤ ਕਾਰਵਾਈ ਕਰ ਕੇ ਮੁਰਗ਼ੀ ਫਾਰਮ ਨੂੰ ਤੁਰੰਤ ਬੰਦ ਕਰਵਾਏ, ਨਹੀਂ ਤਾਂ ਪਾਰਟੀ ਨਾਈਵਾਲਾ ਕੈਰੇ ਪਿੰਡ ਦੇ ਲੋਕਾਂ ਦੇ ਇਸ ਸੰਘਰਸ਼ ਵਿਚ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 28 ਮਾਰਚ 2022 ਨੂੰ ਵੀ ਇਸ ਮੁਰਗ਼ੀ ਫਾਰਮ ਬੰਦ ਕਰਵਾਉਣ ਲਈ ਧਰਨਾ ਲਾਇਆ ਗਿਆ ਸੀ ਜਿਸ ਉਪਰੰਤ ਇਸ ’ਤੇ ਕਾਰਵਾਈ ਕਰਨ ਨਾਲ ਇਸ ਨੂੰ ਬੰਦ ਕਰਵਾ ਦਿੱਤਾ ਸੀ। ਪਰ ਹੁਣ ਮੁਰਗ਼ੀ ਫਾਰਮ ਮਾਲਕ ਵਲੋਂ ਰਾਤ ਨੂੰ ਦੁਬਾਰਾ ਬੱਚੇ ਪਾਉਣ ਕਾਰਨ ਲੋਕ ਧਰਨਾ ਲਾਉਣ ਲਈ ਮਜਬੂਰ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਧਾਲੀਵਾਲ, ਜਗਸੀਰ ਸਿੰਘ ਸੀਨੀਅਰ ਪੰਚ, ਰਾਜਵਿੰਦਰ ਸਿੰਘ ਰਾਜੂ, ਕੁਲਵੀਰ ਸਿੰਘ, ਅਮਨਦੀਪ ਸਿੰਘ ਠੇਕੇਦਾਰ, ਗੋਰਖਾ ਸਿੰਘ ਠੇਕੇਦਾਰ, ਸੋਨੀ ਠੇਕੇਦਾਰ, ਰਾਜਵਿੰਦਰ ਸਿੰਘ ਸਾਬਕਾ ਪੰਚ, ਬੂਟਾ ਸਿੰਘ ਮਿਸਤਰੀ, ਚਰਨਜੀਤ ਸਿੰਘ ਜਲਾਲਦੀਵਾਲ ਵਾਲੇ, ਕਾਲਾ ਸਿੰਘ ਕੈਰੋਂ, ਅੰਮ੍ਰਿਤ ਸਿੰਘ ਕੈਰੇ, ਬਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਓਪਨ ਸ਼ਤਰੰਜ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ 12 ਲੀਟਰ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।