09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਤਪਾ ਦੀ ਗਊਸ਼ਾਲਾ ਰੋਡ ’ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ, ਰਾਹਗੀਰ ਔਖੇ

ਅਜੀਤ ਡੈਸਕ 25-07-2026
ਤਪਾ ਮੰਡੀ, 24 ਜੁਲਾਈ (ਪ੍ਰਵੀਨ ਗਰਗ)-ਪਿਛਲੇ ਕਈ ਦਿਨਾਂ ਤੋਂ ਸਫ਼ਾਈ ਸੇਵਕ ਆਪਣੀਆਂ ਮੰਗਾਂ ਸਬੰਧੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਹੜਤਾਲ ’ਤੇ ਹਨ, ਉੱਥੇ ਦੂਜੇ ਪਾਸੇ ਤਪਾ ਦੇ ਗਊਸ਼ਾਲਾ ਰੋਡ ’ਤੇ ਸੀਵਰੇਜ ਦੇ ਓਵਰਫ਼ਲੋ ਹੋ ਕੇ ਨਿਕਲ ਰਹੇ ਗੰਦੇ ਪਾਣੀ ਨੇ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਕਰ ਦਿੱਤਾ ਹੈ, ਕਿਉਂਕਿ ਇਹ ਗੰਦਾ ਪਾਣੀ ਵੀ ਹੜਤਾਲ ਵਾਲੇ ਦਿਨ ਤੋਂ ਇੱਕ ਥਾਂ ’ਤੇ ਹੀ ਖੜ੍ਹਾ ਹੈ, ਜਿਸ ਵਿਚੋਂ ਬਹੁਤ ਭੈੜੀ ਬਦਬੂ ਮਾਰ ਰਹੀ ਹੈ ਅਤੇ ਇਸ ਉੱਪਰ ਵੱਡੀ ਤਾਦਾਦ ਦੇ ਵਿਚ ਮੱਛਰਾਂ ਨੇ ਘਰ ਕਰ ਲਿਆ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੱਧ ਗਿਆ ਹੈ। ਜਦ ਕਿ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਤੇ ਸਬੰਧਿਤ ਅਧਿਕਾਰੀਆਂ ਨੇ ਇਸ ਕਦਰ ਚੁੱਪੀ ਧਾਰ ਰੱਖੀ ਹੈ ਕਿ ਜਿਵੇਂ ਉਨ੍ਹਾਂ ਨੂੰ ਸ਼ਹਿਰ ਦੇ ਹਲਾਤਾਂ ਬਾਰੇ ਜਾਣਕਾਰੀ ਹੀ ਨਾ ਹੋਵੇ। ਸ਼ਹਿਰ ਵਾਸੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਹੋਰ ਪਾਸੇ ਧਿਆਨ ਨਾ ਦੇ ਕੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅਗਰ ਸ਼ਹਿਰ ਅੰਦਰ ਜ਼ਿਆਦਾ ਬਰਸਾਤ ਹੋ ਜਾਂਦੀ ਹੈ ਤਾਂ ਇਲਾਕੇ ਦੇ ਚੌਰਾਹਿਆਂ ਦੇ ਵਿਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰ ਪਾਣੀ ਨਾਲ ਦੂਰ ਦੂਰ ਤੱਕ ਚਲੇ ਜਾਣਗੇ ਅਤੇ ਸ਼ਹਿਰ ਦੇ ਚਾਰੇ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਵੇਗੀ, ਫਿਰ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਹਾਲ ਹੋ ਜਾਵੇਗਾ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲ ਸਕੇ।
ਪਿਛਲੀ ਖ਼ਬਰ ਬਾਜ਼ੀਗਰ ਬਸਤੀ ਵਾਸੀਆਂ ਨੇ ਬਿਜਲੀ ਕੱਟਾਂ ਨੂੰ ਲੈ ਕੇ ਪਾਵਰਕਾਮ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੁਲਾਜ਼ਮ, ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਮੰਚ ਸਾਂਝੀ ਤਾਲਮੇਲ ਕਮੇਟੀ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।