02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਗੁਰਦੁਆਰਾ ਸਾਹਿਬ ਸੇਖਾ ਵਿਖੇ ਗ੍ਰੰਥੀ ਸਿੰਘਾਂ ਲਈ 6 ਕਮਰਿਆਂ ਦਾ ਲੈਂਟਰ ਪਾਇਆ

ਅਜੀਤ ਡੈਸਕ 18-07-2026
ਬਰਨਾਲਾ, 17 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਸਾਹਿਬ ਗੁਰੂਸਰ ਪਾਤਸ਼ਾਹੀ ਨੌਵੀਂ ਪਿੰਡ ਸੇਖਾ ਵਿਖੇ ਗ੍ਰੰਥੀ ਸਿੰਘਾਂ ਲਈ 6 ਕਮਰਿਆਂ ਦਾ ਲੈਂਟਰ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਗੁਰਮੀਤ ਸਿੰਘ ਖੋਸਾ ਵਾਲੇ, ਮੈਨੇਜਰ ਅਜੀਤ ਸਿੰਘ, ਪ੍ਰਧਾਨ ਬਹਾਦਰ ਸਿੰਘ ਅਤੇ ਸਮਰਜੀਤ ਸਿੰਘ ਨੇ ੇ ਦੱਸਿਆ ਕਿ ਭਾਈ ਜਰਨੈਲ ਸਿੰਘ ਪੁੱਤਰ ਮਾਨ ਸਿੰਘ ਵਾਸੀ ਸੇਖਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ 6 ਕਮਰੇ ਬਣਾਉਣ ਦੀ ਸੇਵਾ ਕੀਤੀ ਗਈ। ਜਿਸ ਦਾ ਅੱਜ ਲੈਂਟਰ ਪਿੰਡ ਸੇਖਾ, ਪਿੰਡ ਖੋਸਾ ਕੋਟਲਾ, ਖੋਸਾ ਪਾਂਡੋ, ਖੋਸਾ ਰਣਧੀਰ, ਖੋਸਾ ਜਲਾਲ, ਖੋਸਾ ਦਲ ਸਿੰਘ ਵਾਲਾ, ਗੋਗੋਆਣੀ ਆਦਿ ਪਿੰਡਾਂ ਦੀਆਂ ਸੰਗਤਾਂ ਨੇ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਬਾਬਾ ਹਰਚੰਦ ਸਿੰਘ ਕਾਰ ਸੇਵਾ ਵਾਲੇ, ਗਿਆਨੀ ਅਜੀਤ ਸਿੰਘ ਖੋਸਾ ਵਾਲੇ, ਆਮ ਆਦਮੀ ਪਾਰਟੀ ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਗੋਰਾ, ਗਿਆਨੀ ਅਮਰਜੀਤ ਸਿੰਘ ਖੋਸਾ ਵਾਲੇ, ਸਰਪੰਚ ਜਗਸੀਰ ਸਿੰਘ, ਸਮਾਜ ਸੇਵੀ ਜਗਤਾਰ ਸਿੰਘ ਤਾਰਾ, ਅਮਰਜੀਤ ਸਿੰਘ ਮੈਂਬਰ, ਹਰਵਿੰਦਰ ਸਿੰਘ ਹੈਪੀ, ਭਿੰਦਰਪਾਲ ਸਿੰਘ, ਠੇਕੇਦਾਰ ਜੋਧਾ ਸਿੰਘ ਸੇਖਾ, ਹਰਮੇਲ ਸਿੰਘ, ਹਰਦੇਵ ਸਿੰਘ ਗਿੱਲ, ਗੁਰਜੀਤ ਸਿੰਘ ਖੁੱਡੀ, ਭਾਗ ਸਿੰਘ, ਦੁੱਲਾ ਸਿੰਘ, ਗ੍ਰੰਥੀ ਇੰਦਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਸੋਹਨ ਸਿੰਘ ਸੋਨੀ, ਰੋਹੀ ਰਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੇਂਦਰੀ ਤਨਖਾਹ ਸਕੇਲਾਂ ਵਾਲੇ ਪੱਤਰ ਦੀਆਂ ਕਾਪੀਆਂ ਫੂਕ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਐੱਸ.ਬੀ.ਐੱਸ. ਪਬਲਿਕ ਸਕੂਲ ਵਿਖੇ ਗੁਰਮਤਿ, ਸਿੱਖੀ ਅਤੇ ਜੀਵਨ ਮੁੱਲਾਂ ਬਾਰੇ ਪ੍ਰੇਰਣਾਦਾਇਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।