11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਆਰੀਆ ਭੱਟਾ ਕਾਲਜ ਦਾ ਐਮ.ਕਾਮ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 12-07-2026
ਬਰਨਾਲਾ, 11 ਜੁਲਾਈ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦਾ ਐਮ.ਕਾਮ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਆਰ.ਕੇ. ਗੁਪਤਾ ਨੇ ਦੱਸਿਆ ਕਿ ਵਿਦਿਆਰਥਣ ਅਮਨਦੀਪ ਕੌਰ ਨੇ 8.80 ਐਸ.ਜੀ.ਪੀ.ਏ. ਅੰਕ ਲੈ ਕੇ ਪਹਿਲਾ, ਖੁਸ਼ਮ ਨੇ 8.60 ਐਸ.ਜੀ.ਪੀ.ਏ. ਅੰਕ ਲੈ ਕੇ ਦੂਜਾ, ਕਮਲਜੀਤ ਕੌਰ ਨੇ 8.20 ਐਸ.ਜੀ.ਪੀ.ਏ. ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਚੇਅਰਮੈਨ ਇੰਜੀਨੀਅਰ ਆਰ.ਕੇ. ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡੀਨ ਅਕਾਦਮਿਕਸ ਡਾ: ਭਵੇਤ, ਡਾ: ਜਸ਼ਨਜੋਤ, ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਅਸ਼ਵਨੀ ਕੁਮਾਰ, ਭਾਵੁਕਤਾ ਸ਼ਰਮਾ, ਰਜਨੀਸ਼ ਨਰੂਲਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਆਧੁਨਿਕ ਮਸ਼ੀਨਾਂ ਹੋਣ ਦੇ ਬਾਵਜੂਦ ਵੀ ਸ਼ਹਿਰ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫ਼ੇਲ੍ਹ ਅਗਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਰੂੜੇਕੇ ਕਲਾਂ ਵਿਖੇ ਵਣ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।