11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਬਰਨਾਲਾ ਦੇ ਨੰਨ੍ਹੇ ਮੁੰਨੇ ਹੋਣਹਾਰ ਅਵਯੁਕਤ ਸ਼ਰਮਾ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 12-07-2026

ਬਰਨਾਲਾ, 11 ਜੁਲਾਈ (ਅਸ਼ੋਕ ਭਾਰਤੀ)-ਬਰਨਾਲਾ ਦੇ ਨੰਨ੍ਹੇ ਮੁੰਨੇ ਹੋਣਹਾਰ ਅਵਯੁਕਤ ਸ਼ਰਮਾ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ। ਅਵਯੁਕਤ ਸ਼ਰਮਾ ਨੇ ਛੋਟੀ ਉਮਰ ਵਿਚ ਆਪਣੀ ਅਸਾਧਾਰਨ ਯਾਦਸ਼ਕਤੀ, ਸਮਝ ਅਤੇ ਸਿੱਖਣ ਦੀ ਸਮਰੱਥਾ ਨਾਲ ਇਕ ਵਿਲੱਖਣ ਉਪਲਬਧੀ ਆਪਣੇ ਨਾਮ ਕੀਤੀ ਹੈ। ਇਹ ਜਾਣਕਾਰੀ ਅਵਯੁਕਤ ਸ਼ਰਮਾ ਦੇ ਪਿਤਾ ਤੁਸ਼ਾਰ ਸ਼ਰਮਾ ਤੇ ਮਾਤਾ ਕੋਮਲ ਸ਼ਰਮਾ ਨੇ ਦਿੱਤੀ ਤੇ ਦੱਸਿਆ ਕਿ ਉਸ ਨੂੰ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਅਵਯੁਕਤ ਨੂੰ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਵਲੋਂ ‘ਸੁਪਰ ਟੈਲੇਂਟਡ ਕਿਡ–ਵਨ ਇਨ ਅ ਮਿਲੀਅਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਲਈ ਉਸ ਨੇ ਅੰਗਰੇਜ਼ੀ ਦੇ ਏ ਤੋਂ ਜੈਡ ਤੱਕ ਸਾਰੇ ਅੱਖਰਾਂ ਅਤੇ 0 ਤੋਂ 9 ਤੱਕ ਦੇ ਅੰਕਾਂ ਨੂੰ ਬੇਤਰਤੀਬ ਕ੍ਰਮ ਵਿਚ ਤਿੰਨ ਮਿੰਟ ਤੋਂ ਵੀ ਘੱਟ ਸਮੇਂ ਵਿਚ ਪਛਾਣ ਕੇ ਆਪਣੀ ਵਿਲੱਖਣ ਯਾਦਸ਼ਕਤੀ ਅਤੇ ਤੇਜ਼ ਸਮਝ ਦਾ ਪ੍ਰਦਰਸ਼ਨ ਕੀਤਾ। ਜਿਸ ਸਦਕਾ ਇੰਡੀਆ ਬੁੱਕ ਆਫ਼ ਰਿਕਾਰਡਸ ਵਲੋਂ ਉਸ ਨੂੰ ‘ਆਈ.ਬੀ.ਆਰ. ਅਚੀਵਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਲਾਂਕਣ ਦੌਰਾਨ ਅਵਯੁਕਤ ਨੇ 10 ਵੱਖ-ਵੱਖ ਸਿੱਖਣ ਅਤੇ ਪਛਾਣ ਸਬੰਧੀ ਗਤੀਵਿਧੀਆਂ ਸਫਲਤਾਪੂਰਵਕ ਪੂਰੀਆਂ ਕੀਤੀਆਂ ਅਤੇ 160 ਤੋਂ ਵੱਧ ਚੀਜ਼ਾਂ ਅਤੇ ਧਾਰਨਾਵਾਂ ਦੀ ਸਹੀ ਪਛਾਣ ਕੀਤੀ। ਉਸ ਨੇ ਰੰਗਾਂ, ਵਸਤੂਆਂ, ਜਾਨਵਰਾਂ, ਪੰਛੀਆਂ, ਫਲਾਂ, ਸਬਜ਼ੀਆਂ, ਹਿੰਦੂ ਦੇਵੀ-ਦੇਵਤਿਆਂ, ਅੰਗਰੇਜ਼ੀ ਅੱਖਰਾਂ, ਅੰਕਾਂ, ਆਕਾਰਾਂ, ਵਾਹਨਾਂ ਅਤੇ ਹੋਰ ਕਈ ਸਿੱਖਣ ਸਬੰਧੀ ਵਿਸ਼ਿਆਂ ਦੀ ਪਛਾਣ ਕਰ ਕੇ ਆਪਣੀ ਅਸਾਧਾਰਨ ਯੋਗਤਾ ਦਾ ਪ੍ਰਦਰਸ਼ਨ ਕੀਤਾ। ਨਿਰਣਾਇਕਾਂ ਨੇ ਉਸ ਦੀ ਤੇਜ਼ ਪਛਾਣ ਸਮਰੱਥਾ, ਯਾਦਸ਼ਕਤੀ, ਸਿੱਖਣ ਦੀ ਗਤੀ ਅਤੇ ਮਾਨਸਿਕ ਵਿਕਾਸ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।

ਪਿਛਲੀ ਖ਼ਬਰ ਮਦਰ ਟੀਚਰ ਸਕੂਲ ਦੇ ਵਿਦਿਆਰਥੀ ਉਦੈਵੀਰ ਸਿੰਘ ਨੇ ਬੈਂਗਲੁਰੂ ਇੰਸਟੀਚਿਊਟ ’ਚ ਦਾਖ਼ਲਾ ਲਿਆ ਅਗਲੀ ਖ਼ਬਰ ਸ਼ਹਿਰ ਅੰਦਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦਾ ਹੋਇਆ ਮਾੜਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।