14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮਾਰਗਾਂ ਦੀਆਂ ਸਾਈਡਾਂ ’ਤੇ ਖੜ੍ਹੇ ਸੈਂਕੜੇ ਰੁੱਖ ਅੱਗ ਨਾਲ ਸੜੇ, ਵਣ ਵਿਭਾਗ ਦੇ ਅਧਿਕਾਰੀ ਬਣੇ ਮੂਕ ਦਰਸ਼ਕ

ਅਜੀਤ ਡੈਸਕ 07-07-2026
ਰੂੜੇਕੇ ਕਲਾਂ, 6 ਜਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ’ਤੇ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਖੜ੍ਹੇ ਹਰੇ ਭਰੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ’ਚ ਆਉਣ ਕਰ ਕੇ ਸੜ ਕੇ ਸੁਆਹ ਹੋ ਜਾਂਦੇ ਹਨ। ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਹਰੇ ਭਰੇ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਜਿੱਥੇ ਅਸਫਲ ਨਜ਼ਰ ਆ ਰਹੇ ਹਨ ਉੱਥੇ ਹੀ ਪਿਛਲੇ ਸਮੇਂ ਤੋਂ ਲੈ ਕੇ ਰੁੱਖਾਂ ਨੂੰ ਅੱਗ ਲਗਾ ਕੇ ਸਾੜਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੇ ਹੋਏ ਹਨ। ਹਰ ਛੇ ਮਹੀਨੇ ਬਾਅਦ ਸੈਂਕੜੇ ਰੁੱਖ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਖ਼ਤਮ ਹੋ ਰਹੇ ਹਨ ਜਿਸ ਕਰ ਕੇ ਮਾਰਗਾਂ ਦੀਆਂ ਸਾਈਡਾਂ ਤੋਂ ਵਣ-ਵਿਭਾਗ ਬਰਨਾਲਾ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹਰੇ ਭਰੇ ਰੁੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਹਰ ਛੇ ਮਹੀਨੇ ਬਾਅਦ ਮੁੱਖ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਖੜ੍ਹੇ ਹਰੇ ਭਰੇ ਰੁੱਖਾਂ ਦੇ ਨਾਲ ਲੱਗਦੀਆਂ ਦੇ ਕਾਸ਼ਤਕਾਰ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ ਜੋ ਕਿ ਅੱਗ ਅੱਗੇ ਵਣ ਵਿਭਾਗ ਬਰਨਾਲਾ ਦੇ ਰੁੱਖਾਂ ਨੂੰ ਪੈ ਜਾਂਦੀ ਹੈ। ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਵਲੋਂ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ ਜਿਸ ਕਰ ਕੇ ਸੈਂਕੜੇ ਰੁੱਖ ਹਰ ਛੇ ਮਹੀਨੇ ਬਾਅਦ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ। ਰੁੱਖ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਮਾਰਗਾਂ ਦੀਆਂ ਸਾਈਡਾਂ ’ਤੇ ਸੈਂਕੜੇ ਰੁੱਖ ਲਗਾਉਣ ਦੀ ਜਗਾ ਖ਼ਾਲੀ ਪਈ ਹੈ। ਪਿਛਲੇ ਸਮੇਂ ਤੋਂ ਲੈ ਕੇ ਵਣ ਵਿਭਾਗ ਬਰਨਾਲਾ ਖ਼ੁਦ ਹੀ ਆਪਣੀਆਂ ਮਾਰਗਾਂ ਦੀਆਂ ਸਾਈਡਾਂ ’ਤੇ ਖ਼ਾਲੀ ਪਈਆਂ ਥਾਵਾਂ ਵਿਚ ਚੰਗੀਆਂ ਕਿਸਮਾਂ ਤੇ ਵਧੀਆਂ ਕੁਆਲਿਟੀ ਦੇ ਬੂਟੇ ਲਗਾਉਣ ਤੋਂ ਪਾਸਾ ਵੱਟ ਰਿਹਾ ਹੈ। ਜਿਸ ਕਰ ਕੇ ਮਾਰਗਾਂ ਦੀਆਂ ਸਾਈਡਾਂ ਤੋਂ ਦਿਨੋਂ ਦਿਨ ਹਰੇ ਭਰੇ ਰੁੱਖਾਂ ਦੀ ਗਿਣਤੀ ਘੱਟ ਰਹੀ ਹੈ। ਬਰਨਾਲਾ ਤੋਂ ਮਾਨਸਾ, ਪੱਖੋ ਕਲਾਂ ਤੋਂ ਤਪਾ ਮੰਡੀ, ਤਪਾ ਮੰਡੀ ਤੋਂ ਬਰਨਾਲਾ, ਬਰਨਾਲਾ ਤੋਂ ਸੰਗਰੂਰ, ਬਰਨਾਲਾ ਤੋਂ ਮੋਗਾ, ਬਰਨਾਲਾ ਤੋਂ ਲੁਧਿਆਣਾ ਆਦਿ ਮਾਰਗਾਂ ਦੀਆਂ ਸਾਈਡਾਂ ’ਤੇ ਦਰਜਨਾਂ ਵਾਪਰੀਆਂ ਅੱਗ ਦੀਆਂ ਘਟਨਾਵਾਂ ਵਿਚ ਸੈਂਕੜੇ ਰੁੱਖ ਅੱਗ ਦੀ ਲਪੇਟ ਵਿਚ ਆ ਕੇ ਖ਼ਤਮ ਹੋ ਚੁੱਕੇ ਹਨ। ਮਾਰਗਾਂ ਦੀਆਂ ਸਾਈਡਾਂ ’ਤੇ ਹਰੇ ਭਰੇ ਰੁੱਖਾਂ ਦੇ ਅੱਗ ਨਾਲ ਸੜਨ ਸਬੰਧੀ ਜਾਣਕਾਰੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਵਲੋਂ ਸਿਰਫ਼ ਕਾਗ਼ਜ਼ੀ ਖਾਨਾਪੂਰਤੀ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗਾਂ ਅਤੇ ਮਾਰਗਾਂ ਦੀਆਂ ਸਾਈਡਾਂ ’ਤੇ ਖੜ੍ਹੇ ਅੱਗ ਦੀ ਲਪੇਟ ’ਚ ਹਰੇ ਭਰੇ ਰੁੱਖਾਂ ਦੇ ਨੁਕਸਾਨ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਅਧਿਕਾਰੀਆਂ ਦਾ :
ਜਦੋਂ ਇਸ ਸਬੰਧੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਸ੍ਰੀਮਤੀ ਨਿਧੀ ਸ੍ਰੀਵਾਸਤਵਾ ਨੇ ਕਿਹਾ ਕਿ ਇਸ ਸਬੰਧੀ ਵਣਪਾਲ ਸਾਊਥ ਸਰਕਲ ਪਟਿਆਲਾ ਤੋਂ ਰਿਪੋਰਟ ਮੰਗੀ ਗਈ ਹੈ। ਜਦੋਂ ਇਸ ਸਬੰਧੀ ਵਣਪਾਲ ਸਾਊਥ ਸਰਕਲ ਪਟਿਆਲਾ ਤੇ ਡੀ.ਐੱਫ਼.ਐੱਸ.ਓ. ਸੰਗਰੂਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਵਣ ਰੇਂਜ ਅਫ਼ਸਰ ਬਰਨਾਲਾ ਸਵਰਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਮੌਕਾ ਚੈੱਕ ਕਰ ਕੇ ਰਿਪੋਰਟ ਕੀਤੀ ਜਾਵੇਗੀ।
ਪਿਛਲੀ ਖ਼ਬਰ ਘੱਟ ਰੇਟ ’ਤੇ ਟੈੱਸਟ ਕਰਨ ਵਾਲੀ ਸੰਸਥਾ ਐੱਨ.ਜੀ.ਓ. ਨੇ ਖੋਲ੍ਹੀ ਬਰਾਂਚ ਅਗਲੀ ਖ਼ਬਰ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।