13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੜਕ ਦੁਰਘਟਨਾ ਦੇ ਕੇਸ ਵਿਚੋਂ ਇੱਕ ਬਰੀ

ਅਜੀਤ ਡੈਸਕ 07-07-2026
ਬਰਨਾਲਾ, 6 ਜੁਲਾਈ (ਨਰਿੰਦਰ ਅਰੋੜਾ)-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਬਰਨਾਲਾ ਸ੍ਰੀ ਅਭਿਸ਼ੇਕ ਪਾਠਕ ਦੀ ਅਦਾਲਤ ਨੇ ਤੇਜ਼ ਰਫ਼ਤਾਰੀ ਨਾਲ ਟਰੈਕਟਰ-ਟਰਾਲੀ ਚਲਾ ਕੇ ਹਾਦਸਾ ਕਰਨ ਅਤੇ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਚਮਕੌਰ ਸਿੰਘ ਉਰਫ਼ ਬੱਬੂ ਪੁੱਤਰ ਜਾਗਰ ਸਿੰਘ ਵਾਸੀ ਲੋਹਾ ਖੇੜਾ ਨੂੰ ਐਡਵੋਕੇਟ ਮਨਿੰਦਰ ਸਿੰਘ ਗਿੱਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਬਰੀ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਮਨਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਮਾਮਲਾ 7 ਅਗਸਤ 2023 ਦੀ ਰਾਤ ਦਾ ਹੈ। ਸ਼ਿਕਾਇਤ ਕਰਤਾ ਹਰਭਜਨ ਸਿੰਘ ਪੁੱਤਰ ਬੰਤ ਸਿੰਘ ਵਾਸੀ ਧਨੌਲਾ ਨੇ ਥਾਣਾ ਧਨੌਲਾ ’ਚ ਬਿਆਨ ਦਰਜ ਕਰਵਾਇਆ ਸੀ ਕਿ ਉਹ ਆਪਣੇ ਦੋਸਤ ਸੁਖਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਬਡਬਰ ਗਿਆ ਸੀ। ਵਾਪਸੀ ਸਮੇਂ ਉਸ ਦੇ ਚਾਚੇ ਦਾ ਪੁੱਤਰ ਬਲਵਿੰਦਰ ਸਿੰਘ ਸਕੂਟਰੀ ’ਤੇ ਧਨੌਲਾ ਵੱਲ ਆ ਰਿਹਾ ਸੀ। ਦੋਸ਼ ਹੈ ਕਿ ਸੰਗਰੂਰ-ਬਰਨਾਲਾ ਹਾਈਵੇਅ ’ਤੇ ਹਰੀਗੜ੍ਹ ਤੋਂ ਅੱਗੇ ਚਮਕੌਰ ਸਿੰਘ ਉਰਫ਼ ਬੱਬੂ ਨੇ ਟਰੈਕਟਰ-ਟਰਾਲੀ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਚਲਾ ਕੇ ਬਲਵਿੰਦਰ ਸਿੰਘ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਧਨੌਲਾ ਵਿਖੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਮਕੌਰ ਸਿੰਘ ਉਰਫ਼ ਬੱਬੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਦੌਰਾਨ ਪੇਸ਼ ਕੀਤੀਆਂ ਠੋਸ ਦਲੀਲਾਂ ਦੇ ਆਧਾਰ ’ਤੇ ਅਦਾਲਤ ਵਲੋਂ ਚਮਕੌਰ ਸਿੰਘ ਉਰਫ਼ ਬੱਬੂ ਨੂੰ ਬਾਇੱਜ਼ਤ ਬਰੀ ਕਰਨ ਦੇ ਹੁਕਮ ਸੁਣਾਇਆ ਹੈ।
ਪਿਛਲੀ ਖ਼ਬਰ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਅੰਦਰਲੀ ਅਨਾਜ ਮੰਡੀ ’ਚ ਵਾਟਰ ਕੂਲਰ ਖ਼ਰਾਬ, ਮਜ਼ਦੂਰਾਂ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਐੱਮ.ਪੀ. ਲੈਂਡ ਫ਼ੰਡ ਵਿਚੋਂ 22 ਲੱਖ ਦੀ ਲਾਗਤ ਨਾਲ ਸਿਵਲ ਹਸਪਤਾਲ ਲਈ ਤਿੰਨ ਡਾਇਲਸਿਸ ਮਸ਼ੀਨਾਂ ਮਨਜ਼ੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।