15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸ਼ਹਿਣਾ ਵਿਖੇ ਆਰੰਭ ਪਾਠਾਂ ਦੇ ਭੋਗ ਭਲਕੇ

ਅਜੀਤ ਡੈਸਕ 27-06-2026
ਸ਼ਹਿਣਾ, 26 ਜੂਨ (ਸੁਰੇਸ਼ ਗੋਗੀ)-ਡੇਰਾ ਬਾਬਾ ਫਲਗੂ ਦਾਸ ਜੀ, ਸੰਤ ਬਾਬਾ ਚੇਤਨ ਮੁਨੀ ਜੀ ਪੁਰਾਣੀਆਂ ਸਮਾਧਾਂ ਪਿੰਡ ਸ਼ਹਿਣਾ ਵਿਖੇ ਡੇਰੇ ਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਆਰੰਭ ਪਾਠਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੰਤ ਬਾਬਾ ਫਲਗੂ ਦਾਸ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਨੇ ਦੱਸਿਆ ਕਿ ਸੰਤ ਬਾਬਾ ਹਰੀ ਪ੍ਰਕਾਸ਼ ਜੀ ਵਲੋਂ ਧੂਈਆ ਤਾਪਣ ਦੀ ਚੱਲ ਰਹੀ 11ਵੀਂ ਤਪੱਸਿਆ ਦੀ ਸਮਾਪਤੀ ਨੂੰ ਸਮਰਪਿਤ ਇਹ ਸਮਾਗਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ 45 ਦਿਨ ਧੂਈਆ ਤਾਪਣ ਦੀ ਤਪੱਸਿਆ ਉਪਰੰਤ ਇਹ ਸਾਲਾਨਾ ਭੰਡਾਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸੁਮੀਤ ਪਾਲ ਸਿੰਘ ਤੇ ਸਮੂਹ ਡੇਰਾ ਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਿਸ ਵਿਚ ਸਾਧੂ ਮਹਾਂਪੁਰਸ਼ ਅਤੇ ਇਲਾਕੇ ਦੇ ਸ਼ਰਧਾਲੂ ਸ਼ਿਰਕਤ ਕਰਨਗੇ।
ਪਿਛਲੀ ਖ਼ਬਰ ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਹੇ ਦੋ ਜਣੇ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਬੇਰੁਜ਼ਗਾਰ ਆਗੂ ਢਿਲਵਾਂ ਰਿਹਾਅ, ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ ਚੁੱਕੇ ਸਨ ਬੇਰੁਜ਼ਗਾਰ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।