29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਿੰਡਾਂ ਵਿੱਚ ਸਿਹਤ ਸੇਵਾਵਾਂ ਨਿਭਾਉਂਦੇ ਮੁਲਾਜਮਾਂ ਨੇ ਬਾਜ਼ਾਰਾਂ ’ਚ ਕੀਤਾ ਰੋਸ ਮਾਰਚ

ਅਜੀਤ ਡੈਸਕ 26-06-2026
ਸੰਗਰੂਰ, 25 ਜੂਨ (ਅਮਨਦੀਪ ਸਿੰਘ ਬਿੱਟਾ) – ਪੇਡੂ ਖੇਤਰਾਂ ਵਿੱਚ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਸਿਵਲ ਸਰਜਨ ਦਫਤਰ ਬਾਹਰ ਨਿੰਰਤਰ ਚੱਲ ਰਹੇ ਧਰਨੇ ਦੌਰਾਨ ਅੱਜ ਪ੍ਰਦਸ਼ਨਕਾਰੀਆਂ ਨੇ ਸੰਗਰੂਰ ਦੇ ਬਾਜਾਰਾਂ ’ਚ ਰੋਸ ਮਾਰਚ ਕੀਤਾ । ਇਸ ਰੋਸ ਮਾਰਚ ਦੀ ਅਗਵਾਈ ਵੀਰਪਾਲ ਕੌਰ ਸੀ.ਐਸ.ਓ. ਵੱਲੋਂ ਕੀਤੀ ਗਈ। ਪਹਿਲੀ ਜੁਲਾਈ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ 2 ਜੁਲਾਈ ਨੂੰ ਸੂਬਾ ਪੱਧਰੀ ਰੈਲੀ ਮੁੱਖ ਮੰਤਰੀ ਨਿਵਾਸ ਬਾਹਰ ਕੀਤੀ ਜਾਵੇਗੀ। ਆਪਣੀ ਮੰਗਾਂ ਨੂੰ ਮੁੜ ਦੁਹਰਾਉਂਦਿਆਂ ਪ੍ਰਦਸ਼ਨਕਾਰੀਆਂ ਆਗੂਆਂ ਨੇ ਕਿਹਾ ਕਿ ਬਰਾਬਰ ਤਨਖਾਹਾਂ, ਦੂਜੇ ਸੂਬਿਆਂ ਦੇ ਮੁਕਾਬਲੇ ਘੱਟ ਮਿਲ ਰਹੀ 5000 ਰੁਪਏ ਤਨਖਾਹ ਵਿੱਚ ਵਾਧਾ, ਰੈਗੂਲਰ ਕਰਨ ਦੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪੇਡੂ ਖੇਤਰਾ ਵਿੱਚ ਪਿਛਲੇ ਕਈ ਸਾਲਾਂ ਤੋਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਕੁਦਰਤੀ ਆਫਤਾਂ ਵਿੱਚ ਵੀ ਉਹ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਜਦ ਕਿ ਅਨੇਕਾਂ ਚਨੌਤੀਆਂ ਦੇ ਬਾਵਜੂਦ ਵੀ ਉਨ੍ਹਾਂ ਦੀ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਅਕਸ਼ਦੀਪ ਸੀ.ਐਚ.ਓ., ਕਮਲ ਕਲਿਆਣ, ਡਾ. ਜਸਪ੍ਰੀਤ, ਡਾ. ਵਰਿੰਦਰ ਅਤੇ ਕੁਲਦੀਪ ਸੀ.ਐਚ.ਓ. ਵੀ ਮੌਜੂਦ ਸਨ।
ਪਿਛਲੀ ਖ਼ਬਰ ਪਲਾਟ ਵਿਵਾਦ ਨੂੰ ਲੈ ਕੇ ਤਪਾ ਸ਼ਹਿਰ ਹੋਇਆ ਬੰਦ ਬਾਜ਼ਾਰਾਂ ’ਚ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੜਕ ’ਤੇ ਪ੍ਰੀਮਿਕਸ ਪਾਏ ਜਾਣ ਤੋਂ ਬਾਅਦ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਦੀ ਹੋਈ ਪੂਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।