29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬੱਸ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

ਅਜੀਤ ਡੈਸਕ 26-06-2026
ਸ਼ਹਿਣਾ, 25 ਜੂਨ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਨੇੜੇ ਸ਼ਾਮ ਨੂੰ ਪੈਪਸੂ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਪੈਪਸੂ ਰੋਡਵੇਜ਼ ਟਰਾਂਸਪੋਰਟ ਦੀ ਬੱਸ ਪੀ.ਬੀ. 13 ਬੀ.ਯੂ. 5995 ਚੰਡੀਗੜ੍ਹ ਤੋਂ ਫ਼ਰੀਦਕੋਟ ਜਾ ਰਹੀ ਸੀ ਕਿ ਪੱਖੋ ਕੈਂਚੀਆਂ ਚੌਕ ਤੋਂ ਸਵਾਰੀਆਂ ਉਤਾਰਨ ਉਪਰੰਤ ਜਿਉਂ ਹੀ ਡਰਾਈਵਰ ਨੇ ਬੱਸ ਅੱਗੇ ਤੋਰੀ ਤਾਂ ਅਚਾਨਕ ਨੇੜਿਉਂ ਲੰਘਿਆ ਜਾਂਦਾ ਚਰਨਾ ਰਾਮ ਪੁੱਤਰ ਮਹਿੰਗਾ ਰਾਮ 55 ਸਾਲ ਜੋ ਕਿ ਇਕ ਲੱਤ ਤੋਂ ਅਪਾਹਜ ਸੀ। ਬੱਸ ਦੇ ਅਗਲੇ ਟਾਇਰਾਂ ਨੇੜੇ ਡਿਗ ਪਿਆ ਤੇ ਬੱਸ ਦਾ ਟਾਇਰ ਸਿਰ ਦੇ ਉੱਪਰ ਦੀ ਲੰਘ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਗੁਰਦੇਵ ਸਿੰਘ ਮੌਕੇ ’ਤੇ ਪੁੱਜੇ। ਲਾਸ਼ ਐਂਬੂਲੈਂਸ ਰਾਹੀਂ ਬਰਨਾਲਾ ਭੇਜੀ ਗਈ।
ਪਿਛਲੀ ਖ਼ਬਰ ਸੜਕ ’ਤੇ ਪ੍ਰੀਮਿਕਸ ਪਾਏ ਜਾਣ ਤੋਂ ਬਾਅਦ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਦੀ ਹੋਈ ਪੂਰਤੀ ਅਗਲੀ ਖ਼ਬਰ ਨਿਰਜਲਾ ਇਕਾਦਸ਼ੀ ਮੌਕੇ ਸ਼ਹਿਰ ’ਚ ਕਈ ਥਾਵਾਂ ’ਤੇ ਛਬੀਲਾਂ ਲਗਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।