06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 16-06-2026
ਧਨੌਲਾ, 15 ਜੂਨ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਸਾਹਿਬ ਪੱਤੀ ਬੰਗੇਹਰ ਧਨੌਲਾ ਦੇ ਲੰਗਰ ਹਾਲ ਦੇ ਲੈਂਟਰ ਦਾ ਰਸਮੀ ਆਰੰਭ ਬਾਬਾ ਬਾਬੂ ਸਿੰਘ ਅੜੀਸਰ ਸਾਹਿਬ ਵਾਲਿਆਂ ਨੇ ਖ਼ੁਦ ਸੀਮਿੰਟ ਬਜਰੀ, ਬਰੇਤੀ ਦਾ ਬੱਠਲ ਪਾ ਕੇ ਕੀਤਾ | ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਲੰਗਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਭਾਈ ਸਰਬਣ ਸਿੰਘ ਵੱਡਾ ਲਾਣਾ ਦੀ ਅਗਵਾਈ ਹੇਠ ਸਮੁੱਚੇ ਨਗਰ ਪਤਵੰਤਿਆਂ ਵਲੋਂ ਤਕਰੀਬਨ ਇਕ ਮਹੀਨਾ ਪਹਿਲਾਂ ਆਰੰਭਿਆ ਗਿਆ ਸੀ | ਅੱਜ ਮਿਸਤਰੀ ਬਿੱਟੂ ਸਿੰਘ ਅਤੇ ਲੱਕੀ ਸਿੰਘ ਸੈਂਕੜੇ ਸਾਥੀਆਂ ਸਮੇਤ ਛੱਤ ਨੂੰ ਮੁਕੰਮਲ ਕਰਨ ਦੇ ਮਨਸ਼ੇ ਨਾਲ ਸਵੇਰ ਤੋਂ ਹੀ ਮਸ਼ੀਨਾਂ ਸਮੇਤ ਲੈਸ ਹੋ ਕੇ ਪੁੱਜੇ ਹੋਏ ਸਨ | ਲੈਂਟਰ ਦੀ ਰਸਮੀ ਆਰੰਭਤਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ: ਕੁਲਵੰਤ ਸਿੰਘ ਕੀਤੂ, ਟਰੱਕ ਯੂਨੀਅਨ ਤੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਭਾਈ ਦਰਸ਼ਨ ਸਿੰਘ ਢਿੱਲੋਂ ਵੀ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ | ਅੱਜ ਤਕਰੀਬਨ ਡੇਢ ਮਹੀਨੇ ਤੋਂ ਸ਼੍ਰੀ ਸੁਖਮਨੀ ਸਾਹਿਬ ਦਾ ਨਿਰੰਤਰ ਪਾਠ ਕਰ ਰਹੀਆਂ ਅÏਰਤਾਂ ਦੇ ਸਹਿਯੋਗ ਨਾਲ, ਬਾੜੀ ਬਾਬਾ ਸੋਹਣ ਦਾਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਦੇ ਭੋਗ ਵੀ ਪਾਏ ਗਏ | ਤਪ ਅਸਥਾਨ ਬਾੜੀ ਬਾਬਾ ਸੋਹਣ ਦਾਸ ਦੇ ਮੁੱਖ ਪ੍ਰਬੰਧਕ ਭਾਈ ਸਰਬਣ ਸਿੰਘ ਵੱਡਾ ਲਾਣਾ, ਵਾਰਡ ਨੰਬਰ 11 ਦੇ ਕੌਂਸਲਰ ਬੂਟਾ ਸਿੰਘ ਢਿੱਲੋਂ, ਸਰਪੰਚ ਗੁਰਜੰਟ ਸਿੰਘ, ਭਾਈ ਨਛੱਤਰ ਸਿੰਘ ਨੇ ਉਚੇਚੇ ਤੌਰ 'ਤੇ ਪੁੱਜੇ ਬਾਬਾ ਬਾਬੂ ਸਿੰਘ ਅੜੀਸਰ ਸਾਹਿਬ ਵਾਲਿਆਂ, ਕੁਲਵੰਤ ਸਿੰਘ ਕੀਤੂ ਅਤੇ ਸ਼੍ਰੀ ਸੁਖਮਨੀ ਸਾਹਿਬ ਦਾ ਨਿਰੰਤਰ ਪਾਠ ਕਰਨ ਵਾਲੀਆਂ ਅÏਰਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਭਗਵੰਤ ਮਾਨ ਨੂੰ ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸੰਸਥਾਵਾਂ ਪ੍ਰਤੀ ਕੋਈ ਸਤਿਕਾਰ ਨਹੀਂ- ਚਰਨਜੀਤ ਸਿੰਘ ਚੰਨੀ ਅਗਲੀ ਖ਼ਬਰ ਬਸਪਾ ਨੇ ਜਥੇਦਾਰ ਜਗਰੂਪ ਸਿੰਘ ਪੱਖੋ ਕਲਾਂ ਨੂੰ ਹਲਕਾ ਇੰਚਾਰਜ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।