05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਲੀਲੋ ਕੋਠੇ ਦੇ ਮੌਜੂਦਾ ਸਰਪੰਚ 'ਤੇ ਆਰਮਜ਼ ਐਕਟ ਅਤੇ ਅਣਗਹਿਲੀ ਵਰਤਣ ਦੇ ਦੋਸ਼ 'ਚ ਪਰਚਾ ਦਰਜ

ਅਜੀਤ ਡੈਸਕ 16-06-2026
ਸ਼ਹਿਣਾ, 15 ਜੂਨ (ਸੁਰੇਸ਼ ਗੋਗੀ)- ਪਿੰਡ ਲੀਲੋ ਕੋਠੇ ਦੇ ਮੌਜੂਦਾ ਸਰਪੰਚ ਜਗਤਾਰ ਸਿੰਘ 'ਤੇ ਆਰਮਜ਼ ਐਕਟ ਅਤੇ ਅਣਗਹਿਲੀ ਵਰਤਣ ਦੇ ਦੋਸ਼ 'ਚ ਥਾਣਾ ਸ਼ਹਿਣਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਮੈਡਮ ਰੈਨੂੰ ਪਰੋਚਾ ਨੇ ਦੱਸਿਆ ਕਿ ਕਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਲੋਂ ਦਿੱਤੇ ਬਿਆਨ ਅਨੁਸਾਰ ਕਿ ਉਸ ਦਾ ਪਤੀ ਖੇਤ ਮੋਟਰ ਚਲਾਉਣ ਲਈ ਮੂੰਹ ਹਨੇਰੇ ਸ਼ਾਮ ਨੂੰ ਖੇਤ ਗਿਆ ਸੀ, ਕਿ ਉਨ੍ਹਾਂ ਦੇ ਖੇਤ ਦੇ ਨਾਲ ਜਗਤਾਰ ਸਿੰਘ ਸਰਪੰਚ ਲੀਲੋ ਕੋਠੇ ਨੇ ਠੇਕੇ 'ਤੇ ਜ਼ਮੀਨ ਲੈ ਕੇ ਮੱਕੀ ਬਿਜਾਈ ਕੀਤੀ ਹੋਈ ਹੈ | ਉਸ ਦੀ ਮੱਕੀ ਦੀ ਫ਼ਸਲ 'ਚ ਰੋਜ਼ (ਨੀਲ ਗਾਂ) ਆ ਜਾਣ 'ਤੇ ਉਨ੍ਹਾਂ ਨੂੰ ਭਜਾਉਣ ਲਈ ਫਾਇਰ ਕਰ ਦਿੱਤਾ, ਜੋ ਕਿ ਮੇਰੇ ਪਤੀ ਦੀ ਛਾਤੀ ਵਿਚ ਲੱਗਿਆ | ਬਲਵਿੰਦਰ ਸਿੰਘ ਇਸ ਸਮੇਂ ਲੁਧਿਆਣਾ ਵਿਖੇ ਜੇਰੇ ਇਲਾਜ ਹੈ | ਪੁਲਿਸ ਨੇ ਉਪਰੋਕਤ ਬਿਆਨਾਂ 'ਤੇ ਜਗਤਾਰ ਸਿੰਘ ਸਰਪੰਚ 'ਤੇ ਪਰਚਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਭਾਜਪਾ ਦੇ ਬੁੱਧੀਜੀਵੀ ਸੈੱਲ ਦੀ ਹੋਈ ਮੀਟਿੰਗ ਅਗਲੀ ਖ਼ਬਰ ਪੁਲਿਸ ਵਲੋਂ ਛਾਪੇਮਾਰੀ ਕਰ ਕੇ ਚੱਲਦੀ ਭੱਠੀ ਤੇ 20 ਲੀਟਰ ਲਾਹਣ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।