22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 31-05-2026
ਬਰਨਾਲਾ, 30 ਮਈ (ਰਾਜ ਪਨੇਸਰ)-ਥਾਣਾ ਸਿਟੀ-2 ਵਲੋਂ ਪੁਲਿਸ ਮੁਲਾਜ਼ਮ ਦੀ ਡਿਊਟੀ 'ਚ ਵਿਘਨ ਪਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਮੱੁਦਈ ਸਹਾਇਕ ਥਾਣੇਦਾਰ ਸੇਵਾ ਸਿੰਘ ਨੇ ਬਿਆਨ ਲਿਖਵਾਏ ਕਿ ਉਹ ਥਾਣਾ ਤਪਾ ਵਿਖੇ ਡਿਊਟੀ ਕਰ ਰਿਹਾ ਹੈ | ਜਦੋਂ ਮੱੁਦਈ ਹੰਡਿਆਇਆ ਨਜ਼ਦੀਕ ਕਾਰ ਰਾਹੀਂ ਪਹੁੰਚਿਆ ਤਾਂ ਅਮਰੀਕ ਸਿੰਘ ਵਾਸੀ ਬਰਨਾਲਾ ਨੇ ਗੱਡੀ ਲਿਆ ਕੇ ਮੱੁਦਈ ਦੀ ਗੱਡੀ 'ਚ ਟੱਕਰ ਮਾਰੀ, ਜਦੋਂ ਸੇਵਾ ਸਿੰਘ ਸਮਝਾਉਣ ਲੱਗਿਆ ਤਾਂ ਉਸ ਨੇ ਵਰਦੀ ਨੂੰ ਹੱਥ ਪਾਇਆ ਤੇ ਵਰਦੀ ਪਾੜ ਦਿੱਤੀ | ਪੁਲਿਸ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ 'ਆਪ' ਨੇ ਧੱਕੇਸ਼ਾਹੀ ਕਰਵਾ ਕੇ ਜਿੱਤੀਆਂ ਨਗਰ ਨਿਗਮ ਚੋਣਾਂ-ਅਕਾਲੀ ਆਗੂ ਅਗਲੀ ਖ਼ਬਰ ਬੈਂਗਲੁਰੂ ਤੇ ਗੁਜਰਾਤ ਵਿਚਕਾਰ ਖਿਤਾਬੀ ਮੁਕਾਬਲਾ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।