09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡੀ. ਟੀ. ਐੱਫ. ਬਰਨਾਲਾ ਦਾ ਵਫ਼ਦ ਏ. ਡੀ. ਸੀ. (ਜ) ਨੂੰ ਮਿਲਿਆ <br/>

ਅਜੀਤ ਡੈਸਕ 24-05-2026
ਬਰਨਾਲਾ, 23 ਮਈ (ਅਸ਼ੋਕ ਭਾਰਤੀ)-ਅਧਿਆਪਕਾਂ, ਮੁਲਾਜ਼ਮਾਂ ਨੂੰ ਜਨਗਣਨਾ, ਸਥਾਨਕ ਚੋਣਾਂ ਅਤੇ ਡਰੱਗ ਸੈਂਸਜ਼ ਡਿਊਟੀ ਦੌਰਾਨ ਗਰਾਊਾਡ ਪੱਧਰ 'ਤੇ ਆ ਰਹੀਆਂ ਦਰਪੇਸ਼ ਸਮੱਸਿਆ ਦੇ ਸੰਬੰਧ ਵਿਚ ਡੀ. ਟੀ. ਐੱਫ. ਬਰਨਾਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਦੀ ਅਗਵਾਈ ਵਿਚ ਏ. ਡੀ. ਸੀ. (ਜ) ਬਰਨਾਲਾ ਸ੍ਰੀ ਵਿਵੇਕ ਮੋਦੀ ਨੂੰ ਮਿਲਿਆ, ਜਿਸ ਦੌਰਾਨ ਅਧਿਆਪਕਾਂ, ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਫ਼ੀਲਡ 'ਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਾਂਝੀਆਂ ਕੀਤੀਆਂ, ਜਿਸ ਨੂੰ ਏ. ਡੀ. ਸੀ. ਬਰਨਾਲਾ ਵਲੋਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਸਕੱਤਰ ਨਿਰਮਲ ਚੁਹਾਣਕੇ ਨੇ ਦੱਸਿਆ ਕਿ ਮੈਡਮ ਅਪਰਾਜਿਤਾ ਨਾਲ ਜਨਗਣਨਾ ਡਿਊਟੀ ਸਮੇਂ ਦੌਰਾਨ ਵਾਪਰੀ ਘਟਨਾ ਬਾਰੇ ਚਿੰਤਾ ਪ੍ਰਗਟਾਈ ਗਈ ਅਤੇ ਸਮੂਹ ਅÏਰਤ ਅਧਿਆਪਕਾਵਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਚੋਣ ਪਾਰਟੀਆਂ ਲਈ ਖਾਣੇ ਦੇ ਪ੍ਰਬੰਧ ਲਈ ਸਕੂਲਾਂ ਨੂੰ ਲੋੜੀਂਦੀ ਗ੍ਰਾਂਟ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ | ਇਸ ਮੌਕੇ ਸਾਥੀ ਮਾਲਵਿੰਦਰ ਬਰਨਾਲਾ ਅੰਮਿ੍ਤਪਾਲ ਕੋਟਦੁੱਨਾ, ਕੁਲਦੀਪ ਸੰਘੇੜਾ, ਰਮਨ ਸਿੰਗਲਾ, ਪ੍ਰਦੀਪ ਕੁਮਾਰ ਹੈਡ ਮਾਸਟਰ, ਰਘਵੀਰ ਕਰਮਗੜ੍ਹ, ਭੁਪਿੰਦਰ ਸੇਖਾ, ਪਿ੍ੰਸੀਪਲ ਮੇਜਰ ਸਿੰਘ, ਬਲਜਿੰਦਰ ਅਕਲੀਆ, ਜਗਰੰਟ ਸਿੰਘ, ਸੁਖਚਰਨ ਹੰਡਿਆਇਆ, ਰੁਪਿੰਦਰ ਕੱਟੂ, ਹੈੱਡ ਮਾਸਟਰ ਸੁਖਦੇਵ ਸਿੰਘ, ਮੈਡਮ ਅਪਰਾਜਿਤਾ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਤੈਰਾਕੀ ਦੀ ਦਿੱਤੀ ਸਿਖਲਾਈ <br/> ਅਗਲੀ ਖ਼ਬਰ ਰਾਏਸਰ ਵਿਖੇ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਨੇ ਪੀੜਤ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਬੀਮਾ ਰਾਸ਼ੀ ਸੌਂਪੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।