08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਦੇ ਦੀਵਾਨ 4 ਤੋਂ

ਅਜੀਤ ਡੈਸਕ 24-05-2026
ਲਹਿਰਾਗਾਗਾ, 23 ਮਈ (ਅਸ਼ੋਕ ਗਰਗ) - ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਡੀ ਲਹਿਰਾਗਾਗਾ ਵਿਖੇ ਸਮੂਹ ਸੰਗਤ ਦੀ ਮੀਟਿੰਗ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਦੇ ਦੀਵਾਨ ਕਰਾਉਣ ਦੇ ਸੰਬੰਧ ਵਿਚ ਕੀਤੀ ਗਈ | ਇਹ ਦੀਵਾਨ 4 ਅਤੇ 5 ਜੂਨ ਨੂੰ ਲੱਗਿਆ ਕਰਨਗੇ | ਇਹ ਦੀਵਾਨ ਅਨਾਜ ਮੰਡੀ ਲਹਿਰਾਗਾਗਾ ਵਿਖੇ ਸਜਾਏ ਜਾਣਗੇ | ਇਹਨਾਂ ਦੀਵਾਨਾਂ ਦੇ ਪ੍ਰਬੰਧਾਂ ਲਈ ਇੱਕ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਮੀਟਿੰਗ ਜਿਸ ਵਿਚ ਗੁਰਦੁਆਰਾ ਵਿਸ਼ਵਕਰਮਾ, ਗੁਰਦੁਆਰਾ ਰਵੀਦਾਸ ਅਤੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਪ੍ਰਬੰਧ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਕਿਹਾ ਗਿਆ | ਇਸ ਮੀਟਿੰਗ ਵਿਚ ਰਿਸੀਵਰ ਰਾਜਿੰਦਰ ਸਿੰਘ ਬਿੱਟੂ, ਇੰਦਰਜੀਤ ਸਿੰਘ ਬੇਦੀ, ਗੁਰਮੇਲ ਸਿੰਘ ਖਾਈ, ਗੁਰਨਾਮ ਸਿੰਘ ਸੰਧੂ , ਜਗਤਾਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਮੋਕਸ਼ ਭੋਲਾ ਨੇ ਕਰਾਟੇ ਰਾਜ ਪੱਧਰੀ 'ਚ ਗੋਲਡ ਮੈਡਲ ਜਿੱਤਿਆ <br/> ਅਗਲੀ ਖ਼ਬਰ ਸਿੱਖਿਆ ਕ੍ਰਾਂਤੀ ਦੀ ਬਦੌਲਤ ਪੰਜਾਬ ਨੂੰ ਦੇਸ਼ ਭਰ 'ਚੋਂ ਮਿਲਿਆ ਮੋਹਰੀ ਸਥਾਨ - ਸੰਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।