06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਪਬਲਿਕ ਸਕੂਲ ਵਿਖੇ ਫਨ ਡੇ ਮਨਾਇਆ <br/>

ਅਜੀਤ ਡੈਸਕ 24-05-2026
ਧਨੌਲਾ, 23 ਮਈ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਦੇ ਬੱਚਿਆਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ 'ਫਨ ਡੇ' ਮਨਾਇਆ ਗਿਆ | ਜਿਸ ਵਿਚ ਪ੍ਰੀ ਨਰਸਰੀ ਤੋਂ ਲੈ ਕੇ ਕੇ.ਜੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ | ਇਸ ਸਮੇਂ ਸਕੂਲ ਦੇ ਛੋਟੇ ਬੱਚਿਆ ਨੇ ਪਾਣੀ ਵਿਚ ਨਹਾਉਂਦੇ ਹੋਏ ਪੂਲ ਡੇ ਮਨਾਇਆ ਤੇ ਖ਼ੂਬ ਮਸਤੀ ਕੀਤੀ | ਇਸ ਤਰ੍ਹਾਂ ਡੇ ਦੇ ਚੱਲਦਿਆਂ ਬੱਚਿਆਂ ਨੇ ਖਾਣ ਪੀਣ ਵੱਲ ਮੁੜਦਿਆਂ ਵੱਖ-ਵੱਖ ਤਰ੍ਹਾਂ ਦੇ ਭੋਜਨ ਘਰਾਂ ਤੋਂ ਬਣਵਾ ਕੇ ਲਿਆਂਦੇ ਜੋ ਕਿ ਬਹੁਤ ਹੀ ਸਵਾਦਿਸ਼ਟ ਤੇ ਪੌਸ਼ਟਿਕ ਸੀ | ਇਸ ਸਮੇਂ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸਿਮਰਨ ਕੌਰ ਨੇ ਵੀ ਬੱਚਿਆਂ ਨੂੰ ਗਰਮੀਆਂ ਦੀ ਛੁੱਟੀਆਂ ਖ਼ੁਸ਼ੀਆਂ ਖੇੜਿਆਂ ਨਾਲ ਮਨਾਉਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਸਾਰੇ ਬੱਚੇ ਛੁੱਟੀਆਂ ਵਿਚ ਮਸਤੀ ਦੇ ਨਾਲ-ਨਾਲ ਪੜਾਈ ਉੱਪਰ ਵੀ ਜ਼ੋਰ ਦੇਣਗੇ ਅਤੇ ਗਰਮੀ ਤੋਂ ਬਚਣ ਦੇ ਉਪਾਅ ਵੀ ਦੱਸੇ | ਸਕੂਲ ਦੇ ਸਾਰੇ ਟੀਚਰਾਂ ਤੇ ਬੱਚਿਆਂ ਨੇ ਪ੍ਰੋਗਰਾਮ ਦਾ ਖ਼ੂਬ ਅਨੰਦ ਮਾਣਿਆਂ | ਇਸ ਸਮੇਂ ਸਕੂਲ ਦੇ ਚੇਅਰਮੈਨ ਸ: ਅਮਰਜੀਤ ਸਿੰਘ ਚੀਮਾ ਨੇ ਵੀ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਮਸਤੀ ਦੇ ਨਾਲ-ਨਾਲ ਪੜ੍ਹਾਈ ਕਰਨ ਲਈ ਵੀ ਪ੍ਰੇਰਿਆ ਅਤੇ ਕਿਹਾ ਕਿ ਟੀਚਰਾਂ ਵਲੋਂ ਦਿੱਤੇ ਛੁੱਟੀਆਂ ਦੇ ਕੰਮ ਨੂੰ ਪੂਰਾ ਕਰਨ ਦੇ ਨਾਲ-ਨਾਲ ਸਾਰੇ ਬੱਚੇ ਉਸ ਦੀ ਤਿਆਰੀ ਵੀ ਕਰਨ | ਇਸ ਸਮੇਂ ਐਮ.ਡੀ ਇੰਜ: ਸੁਖਦੀਪ ਸਿੰਘ ਚੀਮਾ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਛਾਪਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ 'ਚ ਜਿੱਤੇ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।