27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪਿੰਡ ਭੋਤਨਾ ਵਿਖੇ ਮਾਤਾ ਬਲਜੀਤ ਕੌਰ ਸੇਖੋਂ ਦੀ ਯਾਦ ਵਿਚ ਦੂਜਾ ਕਬੱਡੀ ਕੱਪ 17 ਨੂੰ <br/>

ਅਜੀਤ ਡੈਸਕ 09-05-2026
ਟੱਲੇਵਾਲ, 8 ਮਈ (ਸੋਨੀ ਚੀਮਾ)-ਪਿੰਡ ਭੋਤਨਾ ਦੇ ਸਮਾਜ ਸੇਵੀ ਨੌਜਵਾਨ ਪਾਲੀ ਸੇਖੋਂ ਸਿੰਘਾਪੁਰ ਜਿੱਥੇ ਸਮੇਂ ਸਮੇਂ ਤੇ ਪਿੰਡ ਵਿਚ ਸਮਾਜਿਕ ਕਾਰਜਾਂ ਨੂੰ ਪਹਿਲ ਦੇ ਰਹੇ ਹਨ ੳੱੁਥੇ ਨੌਜਵਾਨਾਂ ਨੂੰ ਗਰਾਉਂਡਾਂ ਨਾਲ ਜੋੜਨ ਦਾ ਵੀ ਤਹੱਈਆ ਕਰ ਰਹੇ ਹਨ | ਜਿਸ ਦੇ ਚੱਲਦਿਆਂ ਪਾਲੀ ਸੇਖੋਂ ਸਿੰਘਾਪੁਰ ਵਲੋਂ ਆਪਣੀ ਸਵ: ਮਾਤਾ ਬਲਜੀਤ ਕੌਰ ਦੀ ਯਾਦ ਵਿਚ ਦੂਜਾ ਕਬੱਡੀ ਕੱਪ ਸਮੂਹ ਨਗਰ ਨਿਵਾਸੀਆਂ, ਪੰਚਾਇਤ ਅਤੇ ਐਨ.ਆਰ.ਆਈਜ ਭਰਾਵਾਂ ਦੇ ਸਹਿਯੋਗ ਨਾਲ 17 ਮਈ ਦਿਨ ਐਤਵਾਰ ਨੂੰ ਖੇਡ ਗਰਾਉਂਡ ਭੋਤਨਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਪਾਲੀ ਸੇਖੋਂ ਸਿੰਘਾਪੁਰ ਦੇ ਸਾਥੀ ਗੁਰਾ ਭੋਤਨਾ, ਸਰਪੰਚ ਕੁਲਦੀਪ ਸਿੰਘ ਕੀਪਾ, ਟਿੰਕੂ ਦੱੁਗਲ ਬਖਤਗੜ੍ਹ, ਦਰਸਾ ਸੇਖੋਂ ਦੱਸਿਆ ਕਿ ਉਕਤ ਇਕ ਰੋਜ਼ਾ ਕਬੱਡੀ ਕੱਪ ਤੇ ਜਿੱਥੇ ਵਜ਼ਨੀ ਕਬੱਡੀ 52 ਕਿੱਲੋ ਦੇ ਮੈਚ ਕਰਵਾਏ ਜਾਣਗੇ, ਜਿਸ ਦਾ ਪਹਿਲਾ ਇਨਾਮ 7100 ਅਤੇ ਦੂਜਾ ਇਨਾਮ 5100 ਹੈ, ੳੱੁਥੇ ਕਬੱਡੀ ਓਪਨ ਨਿਰੋਲ ਦੇ ਮੈਚ ਵੀ ਕਰਵਾਏ ਜਾਣਗੇ | ਜਿਸ ਦਾ ਪਹਿਲਾ ਇਨਾਮ 31 ਹਜ਼ਾਰ ਅਤੇ ਦੂਜਾ 21 ਹਜ਼ਾਰ ਰੁਪਏ ਹੈ | ਇਸ ਤੋਂ ਇਲਾਵਾ ਕਬੱਡੀ ਖਿਡਾਰੀ ਕੌਰਾ ਭਾਗੀਕੇ ਦਾ ਵੀ ਮਾਤਾ ਬਲਜੀਤ ਕੌਰ ਯਾਦਗਾਰੀ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਢੀ ਜਾ ਰਹੀ 'ਸ਼ੁਕਰਾਨਾ ਯਾਤਰਾ' ਤੋਂ ਪਹਿਲਾਂ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵ... ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।