12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬੀ.ਡੀ.ਪੀ.ਓ. ਬਨਦੀਪ ਸਿੰਘ ਗਿੱਲ ਨੇ ਚੀਮਾ ਦੇ ਖੇਡ ਗਰਾਊਾਡ ਦੇ ਚੱਲ ਰਹੇ ਕਾਰਜਾਂ ਸੰਬੰਧੀ ਕੀਤੀ ਅਚਨਚੇਤ ਚੈਕਿੰਗ

ਅਜੀਤ ਡੈਸਕ 19-04-2026
ਟੱਲੇਵਾਲ, 18 ਅਪੈ੍ਰਲ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ 3100 ਨਵੇਂ ਖੇਡ ਗਰਾਊਾਡਾਂ ਦੀ ਚੱਲਦਿਆਂ ਪਿੰਡ ਚੀਮਾ ਵਿਖੇ ਵੀ ਖੇਡ ਗਰਾਊਾਡ ਦਾ ਕੰਮ ਚੱਲ, ਪਰ 5 ਮਹੀਨੇ ਲੰਘ ਜਾਣ ਦੇ ਬਾਵਜੂਦ ਖੇਡ ਗਰਾਊਾਡ ਸਬੰਧੀ ਕਾਰਜ ਕੀੜੀ ਦੀ ਚਾਲ ਚੱਲ ਰਹੇ ਹਨ ਅਤੇ ਪਿੰਡ ਚੀਮਾ ਵਿਖੇ ਇਕੋ ਇਕ ਸੈਕੰਡਰੀ ਸਕੂਲ ਗਰਾਊਾਡ ਹੋਣ ਕਾਰਨ ਸੁਸਤ ਚਾਲ ਚੱਲ ਰਹੇ ਕਾਰਜਾਂ ਕਰ ਕੇ ਖਿਡਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਦੇ ਚੱਲਦਿਆਂ ਬਨਦੀਪ ਸਿੰਘ ਗਿੱਲ ਬੀ.ਡੀ.ਪੀ.ਓ ਮਹਿਲ ਕਲਾਂ ਵਲੋਂ ਖੇਡ ਗਰਾਊਾਡ ਅਤੇ ਨਰੇਗਾ ਦੇ ਚੱਲ ਰਹੇ ਕਾਰਜਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਸਬੰਧੀ ਬੀ.ਡੀ.ਪੀ.ਓ ਬਨਦੀਪ ਸਿੰਘ ਗਿੱਲ ਨੇ ਕਿਹਾ ਕਿ ਭਾਵੇਂ ਕਿ ਕਿਸੇ ਵੀ ਕਾਰਜ ਵਿਚ ਅਜੇ ਤੱਕ ਤਰੁੱਟੀ ਨਹੀਂ ਪਾਈ ਗਈ, ਪਰ ਖੇਡ ਗਰਾਊਾਡ ਦੇ ਕਾਰਜਾਂ ਦੀ ਚਾਲ ਸੁਸਤ ਹੈ | ਜਿਸ ਸਬੰਧੀ ੳੱੁਚ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਉਪਰੰਤ ਉਕਤ ਕਾਰਜਾਂ ਦੀ ਦੇਖ ਰੇਖ ਕਰ ਰਹੇ ਮੁਲਾਜ਼ਮਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ, ਕਿ ਉਕਤ ਖੇਡ ਗਰਾਊਾਡ ਜਲਦ ਤਿਆਰ ਕਰ ਕੇ ਖਿਡਾਰੀਆਂ ਨੂੰ ਸਪੁਰਦ ਕੀਤਾ ਜਾਵੇ | ਬੀ.ਡੀ.ਪੀ.ਓ ਬਨਦੀਪ ਸਿੰਘ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕਿਸੇ ਵੀ ਕਾਰਜ ਵਿਚ ਢਿੱਲ ਨਹੀਂ ਛੱਡੀ ਜਾ ਰਹੀ ਅਤੇ ਇਹ ਖੇਡ ਗਰਾਊਾਡ ਵੀ ਜਲਦ ਤਿਆਰ ਕਰਵਾ ਕੇ ਪਿੰਡ ਦੇ ਖਿਡਾਰੀਆਂ ਨੂੰ ਸੌਂਪਿਆ ਜਾਵੇਗਾ | ਇਸ ਸਬੰਧੀ ਜਦ ਖੇਡ ਗਰਾਊਾਡ ਦਾ ਕਾਰਜ ਦੇਖ ਰਹੇ ਜੇ.ਈ ਜਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖੇਡ ਗਰਾਊਾਡ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਬਣਾਇਆ ਜਾ ਰਿਹਾ ਹੈ | ਜਿਸ ਦਾ ਕਾਰਜ ਲਗਾਤਾਰ ਜਾਰੀ ਹੈ ਅਤੇ ਟੈਂਡਰ ਅਨੁਸਾਰ ਗਰਾਊਾਡ ਦੇ ਸਮੁੱਚੇ ਕਾਰਜ ਸਹੀ ਤਰੀਕੇ ਨਾਲ ਕਰ ਕੇ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਹਿਤ ਇਸ ਸਬੰਧੀ ਠੇਕੇਦਾਰ ਨੂੰ ਜਾਣੂ ਕਰਵਾ ਦਿੱਤਾ ਹੈ | ਇਸ ਮੌਕੇ ਸੁਖਜਿੰਦਰ ਸਿੰਘ ਪੰਚ ਚੀਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ ਅਗਲੀ ਖ਼ਬਰ ਦੀਵਾਨਾ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸਾਲਾਨਾ ਜ਼ਿਲ੍ਹਾ ਪੱਧਰੀ ਵਜ਼ੀਫ਼ਾ ਪ੍ਰੀਖਿਆ ਦਾ ਇਨਾਮ ਵੰਡ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।