20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਡਵੋਕੇਟ ਦਾਮਿਨੀ ਨੂੰ ਲਾਅ (ਕਾਨੂੰਨ) ਦੀ ਪੜ੍ਹਾਈ ਵਿਚ ਮਿਲਿਆ ਗੋਲਡ ਮੈਡਲ

ਅਜੀਤ ਡੈਸਕ 14-04-2026
?ਬਰਨਾਲਾ, 13 ਅਪ੍ਰੈਲ (ਨਰਿੰਦਰ ਅਰੋੜਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਨਵੋਕੇਸ਼ਨ ਦੌਰਾਨ ਬਰਨਾਲਾ ਦੀ ਹੋਣਹਾਰ ਧੀ ਐਡਵੋਕੇਟ ਦਾਮਿਨੀ ਨੂੰ ਲਾਅ (ਕਾਨੂੰਨ) ਦੀ ਪੜ੍ਹਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਯੂਨੀਵਰਸਿਟੀ ਟੌਪਰ ਐਲਾਨਦਿਆਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ | ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੀ ਇਸ ਵਿਦਿਆਰਥਣ ਨੇ 88.16 ਫ਼ੀਸਦੀ ਅੰਕ ਹਾਸਲ ਕਰ ਕੇ ਸਾਰੇ ਲਾਅ ਕਾਲਜਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ?ਬਰਨਾਲਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ, ਬਰਨਾਲਾ ਜਰਨਲਿਸਟ ਐਸੋਸੀਏਸ਼ਨ, ਐਡਵੋਕੇਟ ਰਾਹੁਲ ਗੁਪਤਾ, ਮਹੇਸ਼ ਕੁਮਾਰ ਗੁਪਤਾ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਅਰਸ਼ਦੀਪ ਸਿੰਘ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਰਨਾਲਾ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ |
• ਨਵੀਂ ਪੀੜ੍ਹੀ ਲਈ ਇੱਕ ਬੇਮਿਸਾਲ ਮਿਸਾਲ- ਐਡਵੋਕੇਟ ਦਾਮਿਨੀ ਦੀ ਇਹ ਉਪਲਬਧੀ ਕੇਵਲ ਇਕ ਨਿੱਜੀ ਸਫਲਤਾ ਨਹੀਂ, ਸਗੋਂ ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਇਕ ਬੇਮਿਸਾਲ ਮਿਸਾਲ ਹੈ ਜੋ ਸੀਮਤ ਸਾਧਨਾਂ ਦੇ ਬਾਵਜੂਦ ਵੱਡੇ ਸੁਪਨੇ ਦੇਖਦੇ ਹਨ | ਵਿਸ਼ੇਸ਼ ਤੌਰ 'ਤੇ ਕਾਨੂੰਨ ਵਰਗੇ ਚੁਣੌਤੀਪੂਰਨ ਖੇਤਰ ਵਿਚ ਇਕ ਲੜਕੀ ਵਜੋਂ ਪੂਰੀ ਯੂਨੀਵਰਸਿਟੀ ਨੂੰ ਟੌਪ ਕਰਨਾ ਇਹ ਸਾਬਤ ਕਰਦਾ ਹੈ ਕਿ ਜੇਕਰ ਮਨ ਵਿਚ ਦਿ੍ੜ੍ਹ ਇਰਾਦਾ ਅਤੇ ਗੁਰੂਆਂ ਦਾ ਸਹੀ ਮਾਰਗਦਰਸ਼ਨ ਹੋਵੇ, ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ | ਦਾਮਿਨੀ ਅੱਜ ਇਲਾਕੇ ਦੀਆਂ ਹਜ਼ਾਰਾਂ ਕੁੜੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉੱਭਰੀ ਹੈ | ਗੱਲਬਾਤ ਕਰਦਿਆਂ ਐਡਵੋਕੇਟ ਦਾਮਿਨੀ ਨੇ ਕਿਹਾ ਕਿ ਅੱਜ ਦੇ ਯੱੁਗ ਵਿਚ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ | ਜੇ ਉਹ ਕੁੱਝ ਵੀ ਸੋਚ ਲੈਣ ਤਾਂ ਸਭ ਕੁੱਝ ਕਰ ਸਕਦੀਆਂ ਹਨ | ਉਸ ਨੇ ਲੜਕੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਹੋਣਾ ਖੜ੍ਹਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮਾਜ ਵਿਚ ਔਰਤ ਕਿਸੇ ਨਾਲੋਂ ਘੱਟ ਨਹੀਂ |
ਪਿਛਲੀ ਖ਼ਬਰ ਰਾਜਸਥਾਨ ਦੀ ਸ਼ਰਮਨਾਕ ਹਾਰ, ਹੈਦਰਾਬਾਦ 57 ਦੌੜਾਂ ਨਾਲ ਜਿੱਤਿਆ <br/> ਅਗਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਹਲਕਾ ਮਹਿਲ ਕਲਾਂ ਵਲੋਂ ਨਾਇਬ ਤਹਿਸੀਲਦਾਰ ਸੁਖਵੀਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।