20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਤਿੰਨ ਰੋਜ਼ਾ 37ਵੇਂ ਵਿਸਾਖੀ ਲੰਗਰ ਦਾ ਉਦਘਾਟਨ <br/>

ਅਜੀਤ ਡੈਸਕ 14-04-2026
ਰਾਮਾਂ ਮੰਡੀ, 13 ਅਪ੍ਰੈਲ (ਤਰਸੇਮ ਸਿੰਗਲਾ)-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਜ 13 ਅਪ੍ਰੈਲ ਨੂੰ ਆਯੋਜਿਤ ਕੀਤੇ ਜਾਣ ਵਾਲੇ ਇਤਿਹਾਸਕ ਵਿਸਾਖੀ ਮੇਲੇ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਲਈ ਦੀ ਰਾਮਾਂ ਸਹਾਰਾ ਵੈੱਲਫੇਅਰ ਕਲੱਬ ਵਲੋਂ ਸਮੂਹ ਇਲਾਕਾ ਵਾਸੀਆਂ ਅਤੇ ਸਮਾਜ ਸੇਵੀ ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ ਵਲੋਂ ਆਪਣੇ ਪਿਤਾ ਸਵ. ਸੁਰਿੰਦਰ ਨਾਥ ਮਹੇਸ਼ਵਰੀ ਦੀ ਯਾਦ ਵਿਚ ਦਿੱਤੇ ਗਏ | ਵਿਸ਼ੇਸ਼ ਸਹਿਯੋਗ ਨਾਲ ਅੱਜ ਸਥਾਨਕ ਰੇਲਵੇ ਸਟੇਸ਼ਨ ਵਾਲੇ ਸਥਾਨ 'ਤੇ ਸ਼ੁਰੂ ਕੀਤੇ ਗਏ 37ਵੇਂ ਤਿੰਨ ਰੋਜ਼ਾ ਵਿਸਾਖੀ ਲੰਗਰ ਅਤੇ ਜਲ ਸੇਵਾ ਦਾ ਉਦਘਾਟਨ ਮੁੱਖ ਮਹਿਮਾਨ ਡਾ.ਕੇ.ਕੇ.ਗੁਪਤਾ, ਥਾਣਾ ਮੁਖੀ ਕੌਰ ਸਿੰਘ ਅਤੇ ਬ੍ਰਹਮਾ ਕੁਮਾਰੀ ਸੈਂਟਰ ਦੀ ਇੰਚਾਰਜ ਬੀਕੇ ਡਾ.ਮਧੂ ਦੀਦੀ ਨੇ ਕੀਤਾ¢ ਉਦਘਾਟਨ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਕੀਰਤਨ ਕੀਤਾ ਗਿਆ¢ ਕਲੱਬ ਦੀ ਸ਼ਲਾਘਾ ਕਰਦਿਆਂ ਬੀਕੇ ਡਾ.ਮਧੂ ਦੀਦੀ ਨੇ ਹਾਜ਼ਰ ਸੰਗਤਾਂ ਨੂੰ ਵਿਸਾਖੀ ਦਿਹਾੜੇ ਦੇ ਇਤਿਹਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ¢ ਉਨ੍ਹਾਂ ਦੱਸਿਆ ਕਿ ਲੰਗਰ ਤਿੰਨ ਦਿਨ 72 ਘੰਟੇ ਲਗਾਤਾਰ ਅਤੁੱਟ ਵਰਤੇਗਾ¢ ਇਸ ਮੌਕੇ ਕਲੱਬ ਦੇ ਚੇਅਰਮੈਨ ਮਹੇਸ਼ ਬਿੰਦਲ, ਸਰਪ੍ਰਸਤ ਡਾ.ਸੋਹਨ ਲਾਲ ਕਲਿਆਣੀ, ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ, ਸਕੱਤਰ ਐਡਵੋਕੇਟ ਵਿਕਰਾਂਤ ਗੋਇਲ, ਸੁਰੇਸ਼ ਜੱਗਾ ਕੈਸ਼ੀਅਰ, ਰਮੇਸ਼ ਬਾਂਸਲ, ਅਮਿਤ ਲਹਿਰੀ, ਹੰਸ ਰਾਜ ਖੰਨਾ, ਸਤੀਸ਼ ਕੁਮਾਰ ਜੈਨ, ਅਸ਼ੋਕ ਸੇਤੀਆ, ਸੁਖਦੇਵ ਦਰਜੀ, ਰਮੇਸ਼ ਸੋਨੀ, ਸਤੀਸ਼ ਗਰਗ, ਬੂਟਾ ਸਿੰਘ ਐਂਬੂਲੈਂਸ ਚਾਲਕ ਸਮੇਤ ਸਮੂਹ ਮੈਂਬਰਾਂ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ, ਨਿਰਮਲ ਓਸਵਾਲ, ਅਜੀਤ ਕੁਮਾਰ ਗੁਪਤਾ, ਲਛਮਣ ਦਾਸ ਚਲਾਣਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢

ਪਿਛਲੀ ਖ਼ਬਰ ਹੰਡਿਆਇਆ ਵਿਖੇ ਪੱੁਜੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਬੇਅਦਬੀ ਦੇ ਦੋਸ਼ੀਆਂ ਨੂੰ ਰਵਾਇਤ ਅਨੁਸਾਰ ਸਜ਼ਾਵਾਂ ਦੇਣ ਵਾਲਿਆਂ ਦਾ ਕੀਤਾ ਸਨਮਾਨ, ਪੰਥ ਇਨਸਾਫ਼ ਕਰਨ ਦੇ ਸਮਰੱਥ- ਬੁਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।