18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਿੰਡ ਜਗਜੀਤਪੁਰਾ ਅਤੇ ਉਗੋਕੇ ਵਾਸੀਆਂ ਵਲੋਂ ਅੱਠਵੀਂ ਵਾਰ ਕਬਜ਼ਾ ਵਾਰੰਟ ਦੇ ਵਿਰੋਧ ਵਿਚ ਧਰਨਾ

ਅਜੀਤ ਡੈਸਕ 14-04-2026
ਸ਼ਹਿਣਾ, 13 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਉਗੋਕੇ ਦੇ ਡੇਰਾ ਬਾਬਾ ਗੁਰਮੱੁਖ ਸਿੰਘ ਦੀ ਜ਼ਮੀਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿਚ ਪਿੰਡ ਉਗੋਕੇ, ਜਗਜੀਤਪੁਰਾ ਵਾਸੀਆਂ ਵਲੋਂ ਅੱਠਵੀਂ ਵਾਰ ਕਬਜ਼ਾ ਵਾਰੰਟ ਦੇ ਵਿਰੋਧ ਵਿਚ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਭੈਣੀ ਮਹਿਰਾਜ, ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ, ਗੁਰਚਰਨ ਸਿੰਘ ਭਦੌੜ ਬਲਾਕ ਪ੍ਰਧਾਨ, ਹਰੀ ਸਿੰਘ ਮੌੜ, ਜਗਤਾਰ ਸਿੰਘ ਢਿੱਲਵਾਂ, ਮਲਕੀਤ ਸਿੰਘ ਪ੍ਰਧਾਨ ਸ਼ੇਰਪੁਰ ਬਲਾਕ, ਮਾਨ ਸਿੰਘ ਗੁਰਮ ਬਲਾਕ ਪ੍ਰਧਾਨ ਮਹਿਲ ਕਲਾਂ, ਨਿਸ਼ਾਨ ਸਿੰਘ ਗੁੰਮਟੀ, ਗੁਰਨਾਮ ਸਿੰਘ ਫ਼ੌਜੀ ਭੋਤਨਾ, ਗੁਰਦੀਪ ਸਿੰਘ ਪੱਖੋਕੇ, ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ, ਚਰਨਜੀਤ ਸਿੰਘ ਟਿੱਬਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਅਤੇ ਡੇਰੇਦਾਰਾਂ ਵਲੋਂ ਕੀਤੀਆਂ ਨਾਜਾਇਜ਼ ਜ਼ਮੀਨਾਂ 'ਤੇ ਕਬਜਾਕਾਰੀਆਂ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਹੱਕ ਵਿਚ ਕਰਨ ਲਈ ਧਰਨੇ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਡੇਰਾ ਗੁਰਮੁਖ ਸਿੰਘ ਕੋਈ ਸੰਪਰਦਾਇ ਨਾਲ ਸਬੰਧਿਤ ਵਿਅਕਤੀ ਨਹੀਂ ਸੀ | ਆਮ ਸਧਾਰਨ ਕਿਸਾਨ ਨੂੰ ਸੰਪਰਦਾਇ ਨਾਲ ਸਾਜ਼ਿਸ਼ ਤਹਿਤ ਜੋੜਿਆ ਗਿਆ | ਉਨ੍ਹਾਂ ਕਿਹਾ ਕਿ ਦੋਵੇਂ ਪਿੰਡਾਂ ਦੇ ਲੋਕ ਇਹ ਕਦੇ ਵੀ ਨਹੀਂ ਬਰਦਾਸ਼ਤ ਕਰਨਗੇ, ਕਿ ਬਾਹਰ ਤੋਂ ਆਇਆ ਕੋਈ ਵਿਅਕਤੀ ਪਿੰਡ ਦੇ ਕਿਸੇ ਵਿਅਕਤੀ ਦੀ ਜ਼ਮੀਨ ਤੇ ਕਾਬਜ਼ ਹੋ ਜਾਵੇ | ਜਿਸ ਦਾ ਕਿ ਉਸ ਨਾਲ ਖ਼ੂਨ ਦਾ ਰਿਸ਼ਤਾ ਤਾਂ ਕੀ ਕੋਈ ਸਮਾਜਿਕ ਰਿਸ਼ਤਾ ਵੀ ਨਹੀਂ ਬਣਦਾ | ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਦੀ ਸਹਿ ਤੇ ਸਰਮਾਏਦਾਰ ਆਗੂ ਅਜਿਹੀਆਂ ਚਾਲਾਂ ਚੱਲ ਰਹੇ ਹਨ, ਪਰ ਲੋਕਾਂ ਦਾ ਇਕੱਠ ਉਕਤ ਸਿਸਟਮ ਨੂੰ ਹਮੇਸ਼ਾ ਨਾਕਾਮਯਾਬ ਕਰਦਾ ਆ ਰਿਹਾ ਹੈ | ਹੋਰਨਾਂ ਤੋਂ ਇਲਾਵਾ ਹਰਲੀਨ ਸਿੰਘ ਚੰਨੀ, ਮਹਿੰਗਾ ਸਿੰਘ ਚੰੂਘਾ, ਰਾਮ ਸਿੰਘ, ਗੁਰਜਿੰਦਰ ਸਿੰਘ, ਇਕੱਤਰ ਸਿੰਘ, ਮੰਦਰ ਸਿੰਘ ਤੇ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਹਾਈ ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।