02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਿੰਡ ਚੀਮਾ ਵਿਖੇ ਰਮਦਾਸੀਆ ਸਿੱਖ ਭਾਈਚਾਰੇ ਦੇ ਸ਼ਮਸ਼ਾਨਘਾਟ ਦਾ ਕਾਰਜ ਨੇਪਰੇ ਚਾੜਿ੍ਹਆ

ਅਜੀਤ ਡੈਸਕ 11-04-2026
ਟੱਲੇਵਾਲ, 10 ਅਪੈ੍ਰਲ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਯਤਨਾਂ ਸਦਕਾ ਪਿੰਡ ਵਿਚ ਪ੍ਰਬੰਧਕ ਇਕਬਾਲ ਸਿੰਘ ਬਰਾੜ ਅਤੇ ਸੈਕਟਰੀ ਨਿਰਭੈ ਸਿੰਘ ਦੀ ਅਗਵਾਈ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ | ਜਿਸ ਦੇ ਚੱਲਦਿਆਂ ਹੁਣ ਰਮਦਾਸੀਆ ਸਿੱਖ ਭਾਈਚਾਰੇ ਦੇ ਸ਼ਮਸ਼ਾਨਘਾਟ ਦਾ ਕਾਰਜ ਪੁਰਾ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਪਿੰਡ ਦੇ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ | ਜਿਸ ਦੇ ਚੱਲਦਿਆਂ ਦਾਣਾ ਮੰਡੀ ਦਾ ਸ਼ੈੱਡ, ਆਂਗਣਵਾੜੀ ਸੈਂਟਰ, ਗਲੀਆਂ ਨਾਲੀਆਂ ਵਿਚ ਇੰਟਰਲਾਕ ਟਾਈਲ, ਮਜ਼੍ਹਬੀ ਸਿੱਖ ਭਾਈਚਾਰੇ ਦੇ ਸ਼ਮਸ਼ਾਨਘਾਟ ਦੇ ਕਾਰਜ ਤੋਂ ਇਲਾਵਾ ਹੁਣ ਰਮਦਾਸੀਆ ਸਿੱਖ ਭਾਈਚਾਰੇ ਦੇ ਸ਼ਮਸ਼ਾਨਘਾਟ ਦਾ ਕੰਮ ਢਾਈ ਲੱਖ ਦੀ ਲਾਗਤ ਨਾਲ ਨੇਪਰੇ ਚਾੜਿ੍ਹਆ ਜਾ ਚੱੁਕਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਰਹਿੰਦੇ ਵਿਕਾਸ ਕਾਰਜ ਵੀ ਜਲਦ ਨੇਪਰੇ ਚਾੜੇ੍ਹ ਜਾ ਰਹੇ ਹਨ | ਇਸ ਮੌਕੇ ਜਗਸੀਰ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਸਿੱਖਿਆ ਇੰਚਾਰਜ, ਗੁਰਮੇਲ ਸਿੰਘ ਪੰਚ, ਜਗਵੀਰ ਸਿੰਘ ਗੱਗੀ ਪੰਚ, ਮਿੰਟੂ ਸਿੰਘ ਪੰਚ, ਬਲਵੰਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਸੁਖਦੇਵ ਸਿੰਘ ਨਿੱਕਾ ਪੰਚ, ਜਰਨੈਲ ਸਿੰਘ ਚੀਮਾ, ਜੱਗਾ ਸਿੰਘ ਚੀਮਾ, ਬੱਗਾ ਸਿੰਘ ਮਣਕੂ,
ਪਿਛਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿਚ ਡੀ.ਐੱਸ.ਪੀ. ਦਫ਼ਤਰ ਅੱਗੇ ਦਿੱਤਾ ਧਰਨਾ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਦਾ ਵਫ਼ਦ ਐਸ.ਡੀ.ਐਮ. ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।